ਹਰਦੇਵ ਚੌਹਾਨ (ਦੇਸ਼ ਕਲਿਕ)
ਅੰਮ੍ਰਿਤਸਰ, 22 ਅਪ੍ਰੈਲ :
ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਵਿਖੇ ਰਾਬਤਾ ਮੁਕਾਲਮਾ ਕਾਵਿ ਮੰਚ ਅੰਮ੍ਰਿਤਸਰ ਦੀ ਪਲੇਠੀ ਮੀਟਿੰਗ ਕਨਵੀਨਰ ਸਰਬਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਹੇਠ ਲਿਖੇ ਫ਼ੈਸਲੇ ਲਏ ਗਏ। ਕਨਵੀਨਰ ਦਾ ਕਾਰਜਕਾਲ ਦੋ ਸਾਲ ਦੀ ਥਾਂ ਇੱਕ ਸਾਲ ਕੀਤਾ ਗਿਆ। ਕਨਵੀਨਰ ਤੋਂ ਇਲਾਵਾ ਬਾਕੀ ਸਾਰੇ ਮੈਂਬਰ ਕੋ ਕਨਵੀਨਰ ਹੋਣਗੇ।
ਹਰ ਮਹੀਨੇ ਹੋਣ ਵਾਲੇ ਸਾਹਿਤ ਸਮਾਗਮ ਕਿਸੇ ਇੱਕ ਕੋ ਕਰਵੀਨਰ ਦੀ ਸਰਪ੍ਰਸਤੀ ਹੇਠ ਹੋਇਆ ਕਰਨਗੇ। ਮੈਂਬਰਾਂ ਦਾ ਸਲਾਨਾ ਯੋਗਦਾਨ ਇੱਕ ਹਜ਼ਾਰ ਰੁਪਇਆ ਹੋਵੇਗਾ। ਰਾਬਤਾ ਮੁਕਾਲਮਾ ਕਾਵਿ ਮੰਚ ਅੰਮ੍ਰਿਤਸਰ ਇੱਕ ਵਿਚਾਰ ਮੰਚ ਦੀ ਭੂਮਿਕਾ ਵੀ ਨਿਭਾਵੇਗੀ ਜਿਸ ਵਿੱਚ ਕਿਸੇ ਇੱਕ ਮੈਂਬਰ ਦੀਆਂ ਰਚਨਾਵਾਂ ਦਾ ਆਲੋਚਨਾਤਮਕ ਅਧਿਐਨ ਕੀਤਾ ਜਾਇਆ ਕਰੇਗਾ।