ਲੋੜਵੰਦ ਮਰੀਜ਼ਾਂ ਨੂੰ ਕੁੱਲ 56 ਡੈਂਚਰਾਂ ਦੀ ਵੰਡ
ਐੱਸ ਏ ਐੱਸ ਨਗਰ, 04 ਮਾਰਚ, ਦੇਸ਼ ਕਲਿੱਕ ਬਿਓਰੋ
ਸਿਵਲ ਹਸਪਤਾਲ ਮੋਹਾਲੀ ਵਿਖੇ 35ਵਾਂ ਡੈਂਟਲ ਪੰਦਰਵਾੜਾ ਸਮਾਪਤੀ ਸਮਾਰੋਹ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਸੀਨੀਅਰ ਮੈਡੀਕਲ ਅਫ਼ਸਰ ਡਾ: ਐਚ.ਐਸ.ਚੀਮਾ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਗਿਰੀਸ਼ ਡੋਗਰਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਕੁੱਲ 56 ਡੈਂਚਰਾਂ ਦੀ ਵੰਡ ਕੀਤੀ ਗਈ। ਡਾਕਟਰ ਹਰਪ੍ਰੀਤ ਕੌਰ ਮੈਡੀਕਲ ਅਫਸਰ ਡੈਂਟਲ ਨੇ ਦੰਦਾਂ ਦੀ ਸਾਂਭ-ਸੰਭਾਲ ਅਤੇ ਸਫਾਈ ਬਾਰੇ ਜਾਣਕਾਰੀ ਦਿੱਤੀ।
ਪੰਦਰਵਾੜੇ ਦੌਰਾਨ ਕੁੱਲ 894 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸਕੂਲੀ ਸਿਹਤ ਗਤੀਵਿਧੀਆਂ ਦੇ ਨਾਲ ਨਾਲ ਮੂੰਹ ਦੇ ਕੈਂਸਰ ਸਬੰਧੀ ਜਾਂਚ ਵੀ ਕੀਤੀ ਗਈ।
ਇਸ ਮੌਕੇ ਡਾ: ਅਨੂਪ੍ਰੀਤ, ਡਾ: ਕੀਰਤੀ, ਡਾ: ਨਵਨੀਤ, ਡਾ: ਸਿਮਰਨ, ਡਾ: ਮਾਨਸੀ, ਨਰਸਿੰਗ ਸਟਾਫ ਜਸਵਿੰਦਰ ਕੌਰ ਹਾਜ਼ਰ ਸਨ ।