ਡਾ: ਚਰਨਜੀਤ ਸਿੰਘ ਵੱਲੋਂ 20 ਮਰੀਜ਼ਾਂ ਨੂੰ ਭੇਂਟ ਕੀਤੇ ਡੈਂਚਰ
ਮੋਰਿੰਡਾ 3 ਮਾਰਚ ( ਭਟੋਆ )
ਪੰਜਾਬ ਦੇ ਸਿਹਤ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਘੜੂੰਆਂ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਚ ਦੰਦ ਪੰਦਰਵਾੜਾ ਮਨਾਇਆ ਗਿਆ, ਜਿਸ ਵਿਚ ਲਗਭਗ 400 ਮਰੀਜ਼ਾਂ ਦੇ ਦੰਦਾਂ ਦੀ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਸੁਰਿੰਦਰਪਾਲ ਕੌਰ ਐਸ ਐਮ ਓ ਨੇ ਦੱਸਿਆ ਕਿ ਦੰਦ ਪੰਦਰਵਾੜੇ ਦੀ ਦੌਰਾਨ ਦੰਦਾਂ ਦੇ ਮਾਹਿਰ ਡਾ: ਨਵਨੀਤ ਕੋਮਲ ਅਤੇ ਡਾਕਟਰ ਸਿਮਰਜੀਤ ਕੌਰ ਵੱਲੋਂ ਲਗਭਗ 400 ਮਰੀਜ਼ਾਂ ਦੇ ਦੰਦਾਂ ਦੀ ਚੈਕਿੰਗ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਦੰਦ ਲਗਾਏ ਗਏ। ਇਸ ਮੌਕੇ ਤੇ ਡਾ: ਚਰਨਜੀਤ ਸਿੰਘ ਐਮਐਲਏ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ 20 ਮਰੀਜ਼ਾਂ ਨੂੰ ਮੁਫ਼ਤ ਡੈਂਚਰ ਭੇਂਟ ਕੀਤੇ ਗਏ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਡਾਕਟਰ ਪੁਨੀਤ ਕੌਰ , ਐਸਆਈ ਸੁੁਵਿੰਦਰ ਸਿੰਘ ਕੰਗ , ਜਗਤਾਰ ਸਿੰਘ ਘੜੂੰਆਂ, ਕੁਲਜੀਤ ਸਿੰਘ, ਬਲਜਿੰਦਰ ਸਿੰਘ, ਮੁੱਢਲਾ ਸਿਹਤ ਕੇਂਦਰ ਦੇ ਸਮੂਹ ਸਟਾਫ਼ ਮੈਂਬਰ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਰਕਰ ਹਾਜ਼ਰ ਸਨ।