ਨਵੀਂ ਦਿੱਲੀ,3 ਮਾਰਚ, ਦੇਸ਼ ਕਲਿਕ ਬਿਊਰੋ:
ਟੀਮ ਇੰਡੀਆ ਨੂੰ ਅੱਜ ਇੰਦੌਰ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਸਟ੍ਰੇਲੀਆ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ 'ਚ ਟੀਮ ਇੰਡੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਉਸ ਨੇ ਸੀਰੀਜ਼ 'ਚ ਵਾਪਸੀ ਕਰ ਲਈ ਹੈ। ਭਾਰਤ ਪਹਿਲੇ ਦੋਵੇਂ ਟੈਸਟ ਜਿੱਤਣ ਤੋਂ ਬਾਅਦ ਵੀ 2-1 ਨਾਲ ਅੱਗੇ ਹੈ। ਆਸਟਰੇਲੀਆ ਨੂੰ ਦੂਜੀ ਪਾਰੀ ਵਿੱਚ ਜਿੱਤ ਲਈ 76 ਦੌੜਾਂ ਦਾ ਟੀਚਾ ਮਿਲਿਆ ਸੀ। ਉਸ ਨੇ ਮੈਚ ਦੇ ਤੀਜੇ ਦਿਨ ਅੱਜ 78 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ। ਹੁਣ ਦੋਵਾਂ ਦੇਸ਼ਾਂ ਵਿਚਾਲੇ ਚੌਥਾ ਟੈਸਟ 9 ਮਾਰਚ ਤੋਂ ਅਹਿਮਦਾਬਾਦ 'ਚ ਖੇਡਿਆ ਜਾਵੇਗਾ।ਆਸਟ੍ਰੇਲੀਆਈ ਟੀਮ ਨੇ ਇੰਦੌਰ 'ਚ ਖੇਡੀ ਗਈ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਜਿੱਤ ਕੇ ICC ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ WTC 2023 ਦਾ ਫਾਈਨਲ ਮੈਚ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਆਸਟ੍ਰੇਲੀਆ ਦੀ ਟੀਮ ਫਾਈਨਲ 'ਚ ਪਹੁੰਚ ਚੁੱਕੀ ਹੈ ਅਤੇ ਭਾਰਤ ਦੇ ਵੀ ਫਾਈਨਲ 'ਚ ਪ੍ਰਵੇਸ਼ ਕਰਨ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ।