ਚੰਡੀਗੜ੍ਹ, 23 ਫਰਵਰੀ :
ਮਾਪੇ ਹਮੇਸ਼ਾਂ ਹੀ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਖਾਸ ਕਰਕੇ ਉਨ੍ਹਾਂ ਦੇ ਪਾਲਣ ਪੋਸ਼ਣ ਨੂੰ। ਬੱਚਿਆਂ ਨੂੰ ਚੰਗੀ ਪੌਸ਼ਿਕ ਤੱਤਾਂ ਭਰਪੂਰ ਖੁਰਾਕ ਦੇਣ ਤਾਂ ਜੋ ਉਨ੍ਹਾਂ ਦੇ ਸਰੀਰ ਤੇ ਦਿਮਾਗ ਦਾ ਸਹੀ ਵਿਕਾਸ ਹੋ ਸਕੇ। ਚੰਗੇ ਪੌਸ਼ਿਕ ਤੱਤਾਂ ਵਾਲੀ ਖੁਰਾਕ ਇਕੱਲੀ ਸਿਹਤ ਨੂੰ ਹੀ ਤੰਦਰੁਸਤ ਨਹੀਂ ਰੱਖਦੀ, ਸਗੋਂ ਯਾਦਸਤ ਨੂੰ ਵੀ ਵਧਾਉਂਦੀ ਹੈ। ਬੱਚਿਆਂ ਨੂੰ ਆਪਣੀ ਪੜ੍ਹਾਈ ਦੌਰਾਨ ਵੱਖ ਵੱਖ ਵਿਸ਼ਿਆਂ ਦੀਆਂ ਕਈ ਤਰ੍ਹਾਂ ਦੀਆਂ ਚੀਜਾਂ ਯਾਦ ਕਰਨੀਆਂ ਪੈਂਦੀਆਂ ਹਨ। ਬੱਚਿਆਂ ਦੀ ਯਾਦਾਸਤ ਨੂੰ ਵਾਧਾਉਣ ਲਈ ਕੁਝ ਅਜਿਹੀਆਂ ਚੀਜਾਂ ਹਨ ਜੋ ਖਾਣ ਨਾਲ ਬੱਚੇ ਦਾ ਦਿਮਾਗ ਤੇਜ ਕਰਨ ਵਿੱਚ ਮਦਦ ਕਰਦੀਆਂ ਹਨ।
ਅੰਡੇ ਅਤੇ ਮੱਛੀ
(MOREPIC5)
ਦਿਮਾਗ ਤੇਜ ਕਰਨ ਲਈ ਖਾਣ ਪੀਣ ਵਿੱਚ ਓਮੇਗਾ-3 ਫੈਟੀ ਐਸਿਡਸ ਨਾਲ ਭਰਪੂਰ ਚੀਜਾਂ ਖਾਈਆਂ ਜਾਂਦੀਆਂ ਹਨ, ਜੋ ਅੰਡੇ ਅਤੇ ਮੱਛੀਆਂ ਵਿੱਚ ਮਿਲਦਾ ਹੈ। ਮੱਛੀ ਵਰਗੀ ਸਾਲਮਨ ਅਤੇ ਸਾਰਡੀਨ ਆਦਿ, ਅੰਡੇ ਅਤੇ ਮੱਛੀ ਪੂਰੇ ਦਿਮਾਗ ਹੀ ਨਹੀਂ, ਸਗੋਂ ਪੂਰੀ ਸਿਹਤ ਚੰਗੀ ਰੱਖਦੀ ਹੈ।
ਹਰੀ ਪੱਤੇਦਾਰ ਸਬਜ਼ੀਆਂ
(MOREPIC1)
ਪਾਲਕ, ਮੇਥੀ, ਸਰਸੋ਼ ਮੋਰਿੰਗਾ ਅਤੇ ਧਨੀਆ ਦੇ ਪੱਤੇ ਵਿਟਾਮਿਨ, ਐਂਟੀ ਆਕਸੀਡੇਂਟਸ, ਡਾਈਟਰੀ ਫਾਈਬਰ ਅਤੇ ਖਣਿਜਾਂ ਦਾ ਚੰਗਾ ਸਰੋਤ ਹਨ। ਇਨ੍ਹਾਂ ਵਿੱਚ ਵਿਟਾਮਿਨ ਏ, ਬੀ, ਸੀ, ਈ ਅਤੇ ਕੇ ਵੀ ਹੁੰਦਾ ਹੈ। ਦਿਮਾਗ ਤੇਜ਼ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਫੋਲੈਟ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ। ਬੱਚੇ ਜ਼ਿਆਦਾਤਰ ਇਨ੍ਹਾਂ ਸਬਜ਼ੀਆਂ ਨੂੰ ਖਾਣ ਤੋਂ ਮਨ੍ਹਾਂ ਕਰਦੇ ਹਨ। ਅਜਿਹੇ ਵਿੱਚ ਇਨ੍ਹਾਂ ਸਬਜ਼ੀਆਂ ਨੂੰ ਸੈਂਡਵਿਚ, ਪਰੌਂਠੇ ਅਤੇ ਜੂਸ ਵਿੱਚ ਪਾ ਕੇ ਦਿੱਤੇ ਜਾ ਸਕਦੇ ਹਨ।
ਟਮਾਟਰ
(MOREPIC2)
ਦਿਮਾਗ ਦੀ ਪਾਵਰ ਵਧਾਉਣ ਵਾਲੀਆਂ ਖਾਣ ਦੀਆਂ ਚੀਜ਼ਾਂ ਵਿੱਚ ਐਂਟੀ ਆਕਸੀਡੇਂਟ੍ਰਸ ਭਰਪੂਰ ਟਮਾਟਰ ਵੀ ਸ਼ਾਮਲ ਹੈ। ਟਮਾਟਰ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਵਾਲੀ ਫ੍ਰੀ ਰੇਡੀਕਲਸ ਨੂੰ ਦੂਰ ਕਰਦਾ ਹੈ ਅਤੇ ਦਿਮਾਗੀ ਸਿਹਤ ਨੂੰ ਦੁਰੁਸਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ।
ਕੱਦੂ ਦੇ ਬੀਜ
(MOREPIC3)
ਬੱਚਿਆਂ ਲਈ ਕੱਦੂ ਦੇ ਬੀਜ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਇਨ੍ਹਾਂ ਬੀਜਾਂ ਵਿੱਚ ਮੈਮੋਰੀ ਵਧਾਉਣ ਵਾਲੇ ਸਾਰੇ ਗੁਣ ਹੁੰਦੇ ਹਨ। ਇਹ ਮੈਗਨੀਸ਼ੀਅਮ ਅਤੇ ਵਿਟਾਮਿਨ ਬੀ ਵੀ ਚੰਗੇ ਸਰੋਤ ਹਨ। ਇਨ੍ਹਾਂ ਬੀਜਾਂ ਨੂੰ ਖਾਣ ਨਾਲ ਯਾਦਦਾਸਤ ਦੇ ਨਾਲ ਨਾਲ ਸੋਚਣ ਦੀ ਸਮਰਥਾ ਦਾ ਵੀ ਵਿਕਾਸ ਹੁੰਦਾ ਹੈ। ਇਨ੍ਹਾਂ ਨੂੰ ਖਾਣ ਲਈ ਸਾਫ ਕਰਕੇ ਭੂੰਨ ਸਕਦੇ ਹਾਂ। ਇਸ ਤੋਂ ਇਲਾਵਾ ਕੱਦੂ ਦੇ ਬੀਜਾਂ ਨੂੰ ਪੀਸਕੇ ਇਸਦਾ ਬਟਰ ਬਣਾਇਆ ਜਾ ਸਕਦਾ ਹੈ ਜਿਸ ਨੂੰ ਬੱਚੇ ਚਾਅ ਨਾਲ ਸੈਂਡਵਿਚ ਵਿੱਚ ਲਾ ਕੇ ਖਾ ਸਕਦੇ ਹਨ।
ਸੁੱਕੇ ਮੇਵੇ
(MOREPIC4)
ਸਿਰਫ ਅਖਰੋਟ ਹੀ ਨਹੀਂ ਬਲਕਿ ਬਾਦਾਮ ਅਤੇ ਮੂੰਗਫਲੀ ਵੀ ਦਿਮਾਗ ਤੇਜ਼ ਕਰਨ ਵਾਲੇ ਸੁੱਖੇ ਮੇਵੇ ਹਨ। ਇਨ੍ਹਾਂ ਵਿੱਚ ਵਿਟਾਮਿਨ ਈ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਇਹ ਸਿਹਤ ਨੂੰ ਵੀ ਦਰੁੱਸਤ ਰੱਖਦੇ ਹਨ। ਇਨ੍ਹਾਂ ਵਿੱਚ ਸਮੂਦੀ, ਸ਼ਕੈਸ ਜਾਂ ਫਿਰ ਅੋਟ੍ਰਸ ਨਾਲ ਵੀ ਬੱਚਿਆਂ ਨੂੰ ਖਿਵਾਇਆ ਜਾ ਸਕਦਾ ਹੈ।