ਮੋਰਿੰਡਾ 22 ਫਰਵਰੀ ( ਭਟੋਆ )
ਦਸ਼ਮੇਸ ਸਪੋਰਟਸ ਕਲੱਬ ਮੋਰਿੰਡਾ ਵੱਲੋਂ ਰਾਜ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਜਿੱਤਣ ਵਾਲੀ ਕਲੱੱਬ ਦੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਨੰਬਰਦਾਰ ਰੁਪਿੰਦਰ ਸਿੰਘ ਭਿੱਚਰਾ ਨੇ ਦੱਸਿਆ ਕਿ ਕਲੱਬ ਦੇ ਖਿਡਾਰੀਆਂ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੇਘੋਵਾਲ ਵਿਖੇ ਹੈਂਡਬਾਲ ਦੇ ਰਾਜ ਪੱਧਰੀ ਕਰਵਾਏ ਟੂਰਨਾਮੈਂਟ ਵਿੱਚ ਲੜਕੀਆਂ ਦੀ ਅੰਡਰ 16 ਸਾਲ ਅਤੇ ਲੜਕਿਆਂ ਦੀ ਅੰਡਰ 14 ਸਾਲ ਦੀ ਟੀਮ ਵੱਲੋਂ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਮੋਰਿੰਡਾ ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕੀਤਾ ਹੈ। ਜਿਨ੍ਹਾਂ ਨੂੰ ਸਨਮਾਨਿਤ ਕਰਨ ਲਈ ਮੋਰਿੰਡਾ ਦੇ ਮਿਲਟਰੀ ਗਰਾਊਂਡ ਵਿਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਲੱਬ ਦੇ ਪ੍ਧਾਨ ਸ੍ਰੀ ਜਗਦੇਵ ਸਿੰਘ ਬਿੱਟੂ ਕੌਂਸਲਰ ਵੱਲੋਂ ਇਹਨਾਂ ਜੇਤੂ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਸ਼ਾਨਦਾਰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬਿੱਟੂ ਅਤੇ ਸ੍ਰੀ ਭਿੱਚਰਾ ਨੇ ਇਸ ਜਿੱਤ ਲਈ ਕੋਚ ਰਾਜੇਸ਼ ਕੁਮਾਰ ਸ਼ੱਮਾ ਅਤੇ ਕੋਚ ਪਵਨ ਕੁਮਾਰ ਪੰਮਾ ਨੂੰ ਵਧਾਈ ਦਿੱਤੀ , ਜਿਨ੍ਹਾਂ ਵੱਲੋਂ ਖਿਡਾਰੀਆਂ ਨੂੰ ਕਰਵਾਈ ਸਖਤ ਮਿਹਨਤ ਸਦਕਾ ਮੋਰਿੰਡਾ ਦੀਆਂ ਟੀਮਾਂ ਨੇ ਚੈਂਪੀਅਨਸ਼ਿਪ ਜਿੱਤ ਕੇ ਪੂਰੇ ਪੰਜਾਬ ਵਿੱਚ ਮੋਰਿੰਡਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਕਲੱਬ ਦੇ ਚੇਅਰਮੈਨ ਰਾਜੇਸ਼ ਕੁਮਾਰ ਸ਼ੱਮਾ, ਕ੍ਰਿਸ਼ਨ ਸਿੰਘ ਰਾਣਾ ਵਾਇਸ ਪ੍ਧਾਨ, ਸੈਕਟਰੀ ਪਵਨ ਕੁਮਾਰ, ਕੋਚ ਸੁਰਿੰਦਰ ਸਿੰਘ ਸ਼ਿੰਦਰੀ, ਕੋਚ ਅਨਮੋਲ ਮੱਟੂ, ਲਛਮਣ ਦਾਸ ਪੱਪੂ, ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖਿਡਾਰਨਾਂ ਹਾਜ਼ਰ ਸਨ।