8 ਹਾਕੀ ਅਕੈਡਮੀਆਂ ਦੀ ਪਹਿਲੀ ਵਾਰ 8 ਸਿੱਖ ਮਿਸਲਾਂ ਦੇ ਬੈਨਰ ਹੇਠ ਖੇਡੀਆਂ
ਮੋਹਾਲੀ, 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਤੀਜਾ ਕੇਸਧਾਰੀ ਹਾਕੀ ਗੋਲਡ ਕੱਪ ਅੰਡਰ 19 ਧੂਮ ਧੜੱਕੇ ਨਾਲ ਸ਼ੁਰੂ ਕੀਤਾ ਗਿਆ। ਇਸ ਗੋਲਡ ਹਾਕੀ ਕੱਪ ਵਿੱਚ ਦੇਸ਼ ਦੀਆਂ 8 ਨਾਮਵਰ ਹਾਕੀ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ਇਸ ਕੇਸਾਧਾਰੀ ਗੋਲਡ ਹਾਕੀ ਕੱਪ ਦੇ ਪਹਿਲੇ ਦਿਨ ਉਦਘਾਟਨ ਸੁਖਦੇਵ ਸਿੰਘ ਪਟਵਾਰੀ ਐਮ ਸੀ ਮੁਹਾਲੀ ਨੇ ਕੀਤਾ। ਜਦੋਂ ਕਿ ਟੂਰਨਾਮੈਂਟ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਮੰਡੇਰ ਅਤੇ ਅੰਮ੍ਰਿਤਪਾਲ ਸਿੰਘ ਬਿੱਲਾ ਪ੍ਰਸਿੱਧ ਸਿੱਖ ਫਿਲਮੀ ਅਦਾਕਾਰ ਨੇ ਕੀਤੀ।
ਇਸ ਹਾਕੀ ਟੂਰਨਾਮੈਂਟ ਦੀ ਇਸ ਵਾਰ ਵਿਲੱਖਣਤਾ ਵੇਖਣ ਲਈ ਮਿਲੀ ਕਿ ਗਲੋਬਲ ਖਾਲਸਾ ਫਤਿਹ ਕਲੱਬ ਫਤਿਹਗੜ੍ਹ ਸਾਹਿਬ ਨੂੰ ਮਿਸਲ ਸਿੰਘਪੁਰੀਆ, ਪੀ ਆਈ ਐਸ ਮੁਹਾਲੀ ਨੂੰ ਮਿਸਲ ਆਹਲੂਵਾਲੀਆ, ਰਾਊਡ ਗਿਲਾਸ ਮੁਹਾਲੀ ਨੂੰ ਮਿਸਲ ਨਿਸ਼ਾਨਵਾਲੀਆ, ਪੀਆਈਐਸ ਲੁਧਿਆਣਾ ਨੂੰ ਮਿਸਲ ਭੰਗੀਆਂ, ਹਾਲੀਵਰਡ ਬਟਾਲਾ ਨੂੰ ਮਿਸਲ ਸਿੰਘ ਸ਼ਹੀਦਾਂ, ਹਾਕੀ ਅਕੈਡਮੀ ਸੈਕਟਰ 42 ਚੰਡੀਗੜ੍ਹ ਨੂੰ ਮਿਸਲ ਡੱਲੇਵਾਲੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਮਿਸਲ ਸ਼ਕਰਚੱਕੀਆ ਅਤੇ ਫਲਿੱਕਰਜ ਸ਼ਾਹਬਾਦ ਹਰਿਆਣਾ ਨੂੰ ਮਿਸਲ ਫੂਲਕੀਆ ਦੇ ਬੈਨਰ ਹੇਠ ਖਿਡਾਇਆ ਗਿਆ। ਇਨ੍ਹਾਂ ਮਿਸਲਾਂ ਦੀਆਂ ਟੀਮਾਂ ਨੁੰ ਗੁਰਦੀਪ ਸਿੰਘ ਜਸਵਾਲ ਯੂਐਸਏ, ਗੁਰਦੇਵ ਸਿੰਘ ਕੰਗ ਯੂਐਸਏ, ਜਗਦੀਪ ਸਿੰਘ ਕੈਨੇਡਾ, ਉਲੰਪੀਅਨ (ਹਾਕੀ) ਗੁਨਦੀਪ ਕੁਮਾਰ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਬਲਜਿੰਦਰ ਸਿੰਘ ਹੁਸੈਨਪੁਰ ਅਤੇ ਸੁਖਵਿੰਦਰ ਸਿੰਘ ਵਾਲੀਆ ਵੱਲੋਂ ਸਪਾਂਸਰ ਕੀਤਾ ਗਿਆ।
ਅੱਜ ਦੇ ਪਹਿਲੇ ਉਦਘਾਟਨੀ ਮੈਚ ਵਿੱਚ ਮਿਸਲ ਫੂਲਕੀਆ (ਫਲਿੱਕਰਜ ਸ਼ਾਹਬਾਦ) ਨੇ ਮਿਸਲ ਆਹਲੂਵਾਲੀਆ (ਪੀਆਈਐਸ ਮੁਹਾਲੀ) ਨੂੰ 1-0 ਗੋਲ ਨਾਲ ਮਾਤ ਦਿੱਤੀ। ਮਿਸਲ ਫੂਲਕੀਆਂ ਵੱਲੋਂ ਇਕਲੌਤਾ ਗੋਲ ਗੁਰਨੂਰ ਵੱਲੋਂ ਮੈਚ ਦੇ 43ਵੇਂ ਮਿੰਟ ਵਿੱਚ ਕੀਤਾ ਗਿਆ। ਦੂਸਰੇ ਮੈਚ ਵਿੱਚ ਸੁਕਰਚੱਕੀਆ ਮਿਸਲ (ਐਸਜੀਪੀਸੀ ਅੰਮ੍ਰਿਤਸਰ ਨੇ ਸਿੰਘਪੁਰੀਆ ਮਿਸਲ (ਗਲੋਬਲ ਖਾਲਸਾ ਫਤਿਹ ਕਲੱਬ ਫਤਿਹਗੜ੍ਹ ਸਾਹਿਬ) ਨੂੰ 7-1 ਗੋਲਾਂ ਦੇ ਵੱਡੇ ਫਰਕ ਨਾਲ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮਾਂਤਰੀ ਭੰਗੜਾ ਕਲਾਕਾਰ ਭੋਲਾ ਕਲੈਹਰੀ, ਰਜਤ ਸਿੰਘ ਅੱਤਰੀ, ਸਮਾਜ ਸੇਵੀ ਰਾਜੀਵ ਵਿਸਿਸ਼ਟ, ਸਤੀਸ਼ ਕੁਮਾਰ ਭਾਗੀ, ਕਰਮਜੀਤ ਬੱਗਾ ਅੰਤਰਰਾਸ਼ਟਰੀ ਅਲਗੋਜਾ ਵਾਦਕ, ਕ੍ਰਿਸ਼ਨ ਸਿੰਘ, ਅਮਰੀਕਾ ਸਿੰਘ ਭਾਗੋਵਾਲੀਆ, ਭੁਪਿੰਦਰ ਸਿੰਘ ਐਸਸੀਐਲ, ਜਸਵਿੰਦਰ ਸਿੰਘ, ਆਰ ਪੀ ਸਿੰਘ, ਰਾਜੀਵ ਕੇਹਰ, ਐਚ ਐਸ ਚਾਵਲਾ, ਪਰਮਜੀਤ ਸਿੰਘ ਲੌਂਗੀਆ, ਮੇਜਰ ਸਿੰਘ ਪੰਜਾਬੀ, ਉਜਾਗਰ ਸਿੰਘ, ਬਲਬੀਰ ਸਿੰਘ ਫੁਲਗਾਣਾ, ਗੁਰਜੀਤ ਸਿੰਘ, ਸਵਰਨ ਸਿੰਘ ਚੰਨੀ, ਸਰਬਜੀਤ ਸਿੰਘ ਆਦਿ ਪ੍ਰਮੁੱਖ ਸਖਸੀਅਤਾਂ ਵੀ ਹਾਜ਼ਰ ਸਨ।