ਨਾਗਪੁਰ,9 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ 'ਚ ਖੇਡਿਆ ਜਾ ਰਿਹਾ ਹੈ। ਅੱਜ ਮੁਕਾਬਲੇ ਦਾ ਪਹਿਲਾ ਦਿਨ ਹੈ। ਟੀਮ ਇੰਡੀਆ ਇਸ ਮੈਚ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਪਹਿਲੇ ਦਿਨ ਭਾਰਤ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਗੇਂਦਬਾਜ਼ੀ ਨੂੰ ਲੈ ਕੇ ਭਾਰਤੀ ਟੀਮ ਆਸਟ੍ਰੇਲੀਆ ਨੂੰ ਛੋਟੇ ਸਕੋਰ 'ਤੇ ਸਮੇਟਣਾ ਚਾਹੇਗੀ।ਮੈਚ ਤੋਂ ਪਹਿਲਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਕਿਹਾ ਹੈ ਕਿ ਜੇਕਰ ਆਸਟ੍ਰੇਲੀਆਈ ਟੀਮ ਸੀਰੀਜ਼ ਜਿੱਤ ਕੇ ਇੱਥੋਂ ਵਾਪਸੀ ਕਰਦੀ ਹੈ ਤਾਂ ਇਹ ਉਸਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਕ੍ਰਿਕਟ ਦਾ ਇਹ ਦੌਰ ਇਸ ਸੀਰੀਜ਼ ਜਿੱਤ ਲਈ ਹੀ ਯਾਦ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਸਟੀਵ ਸਮਿਥ ਨੇ ਕਿਹਾ ਸੀ ਕਿ ਇਹ ਸੀਰੀਜ਼ ਏਸ਼ੇਜ਼ ਟੈਸਟ ਸੀਰੀਜ਼ ਤੋਂ ਵੀ ਵੱਡੀ ਹੈ। ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਐਸ਼ੇਜ਼ ਟੈਸਟ ਸੀਰੀਜ਼ ਖੇਡੀ ਜਾਂਦੀ ਹੈ।ਦੋਵੇਂ ਟੀਮਾਂ ਨੇ ਟੈਸਟ ਸੀਰੀਜ਼ ਲਈ ਚੰਗੀ ਤਿਆਰੀ ਕੀਤੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਆਸਟ੍ਰੇਲੀਆ ਕੋਲ ਦੋ ਸ਼ਾਨਦਾਰ ਸਪਿਨ ਗੇਂਦਬਾਜ਼ ਹਨ ਅਤੇ ਭਾਰਤੀ ਟੀਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਦੋਵੇਂ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ। ਇਸ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਗਈਆਂ ਸਨ।