ਪਰਿਵਾਰ ਚਲਾਉਣ ਲਈ ਹਾਕੀ ਖਿਡਾਰੀ ਕਰਦਾ ਸੀ ਪੱਲੇਦਾਰੀ
ਚੰਡੀਗੜ੍ਹ, 2 ਫਰਵਰੀ, ਦੇਸ਼ ਕਲਿੱਕ ਬਿਓਰੋ :
ਹਾਕੀ ਖਿਡਾਰੀ ਪਰਮਜੀਤ ਕੁਮਾਰ ਦੀ ਪੱਲੇਦਾਰੀ ਕਰਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸਦੀ ਬਾਂਹ ਫੜ੍ਹੀ ਹੈ। ਹਾਕੀ ਖਿਡਾਰੀ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਆਪਣੇ ਦਫ਼ਤਰ ਬੁਲਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨਾਲ ਪਰਮਜੀਤ ਕੁਮਾਰ ਨੇ ਮੁਲਾਕਾਤ ਕੀਤੀ। ਇਸ ਮੌਕੇ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੇ ਆਪਣੇ ਵੱਲੋਂ ਖੇਡੇ ਗਏ ਮੈਚਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਦੌਰਾਨ ਪਰਮਜੀਤ ਕੁਮਾਰ ਨੂੰ ਫਰੀਦਕੋਟ ਵਿਖੇ ਕੋਚ ਦੀ ਨੌਕਰੀ ਦੇਣ ਦਾ ਭਰੋਸਾ। ਮੁੱਖ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਨੇ ਸ਼ੁਰੂ ਕੀਤੀ ਕਾਗਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਛੇਤੀ ਹੀ ਸਾਰੀ ਕਾਰਵਾਈ ਕਰਕੇ ਤੁਹਾਨੂੰ ਬੁਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਕੀ ਦੇ ਕੌਮੀ ਖਿਡਾਰੀ ਪਰਮਜੀਤ ਕੁਮਾਰ ਦੀ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਹਾਕੀ ਖਿਡਾਰੀ ਆਪਣਾ ਪਰਿਵਾਰ ਚਲਾਉਣ ਦੇ ਲਈ ਮੰਡੀ ਦੇ ਵਿੱਚ ਪੱਲੇਦਾਰੀ ਕਰਦਾ ਹੈ।