ਚੰਡੀਗੜ੍ਹ: 31 ਜਨਵਰੀ, ਦੇਸ਼ ਕਲਿੱਕ ਬਿਓਰੋ -
ਪੰਜਾਬ ਕਲਾ ਪਰਿਸ਼ਦ ਵਲੋਂ ਕਲਾ ਪਰਿਸ਼ਦ ਦੇ ਬਾਨੀ ਚੇਅਰਮੈਨ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਸਾਹਿਤ ਅਤੇ ਕਲਾ ਉਤਸਵ 2 ਤੋਂ 6 ਫ਼ਰਵਰੀ ਤੱਕ ਮਨਾਇਆ ਜਾ ਰਿਹਾ ਹੈ । ਦੋ ਫ਼ਰਵਰੀ ਨੂੰ ਡਾ. ਰੰਧਾਵਾ ਦਾ ਜਨਮ ਦਿਨ ਹੁੰਦਾ ਹੈ । ਇਸਦੇ ਉਦਘਾਟਨ ਸਮਾਰੋਹ ਸਮੇਂ 2 ਫ਼ਰਵਰੀ ਸ਼ਾਮ ਨੂੰ 3 ਵਜੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ ਹੈ ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਉਪ- ਚੇਅਰਮੈਨ ਡਾ. ਯੋਗ ਰਾਜ ਅਤੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਮਾਣਯੋਗ ਸਭਿਆਚਾਰਕ ਮਾਮਲੇ ਮੰਤਰੀ ਬੀਬਾ ਅਨਮੋਲ ਗਗਨ ਮਾਨ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਿਲ ਹੋਣਗੇ ਇਸ ਮੌਕੇ ਅੱਠ ਉੱਘੀਆਂ ਸਖ਼ਸ਼ੀਅਤਾਂ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ । ਪੰਜਾਬ ਕਲਾ ਪਰਿਸ਼ਦ ਅਤੇ ਇਸ ਨਾਲ ਸੰਬੰਧਿਤ ਤਿੰਨ੍ਹਾਂ ਹੀ ਅਕਾਦਮੀਆਂ ਵੱਲੋਂ ਕੀਤੇ ਜਾ ਰਹੇ ਸਮੁੱਚੇ ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਮਹਿੰਦਰ ਸਿੰਘ ਰੰਧਾਵਾ ਸਾਹਿਤ ਤੇ ਕਲਾ ਉਤਸਵ - 2023 ( 2 ਫ਼ਰਵਰੀ ਤੋਂ 6 ਫ਼ਰਵਰੀ ਤੱਕ )
2 ਫ਼ਰਵਰੀ ਵੀਰਵਾਰ 3 ਵਜੇ -ਨਚਾਰ ਸ਼ੈਲੀ ਨ੍ਰਿਤ
ਉਦਘਾਟਨੀ ਸਮਾਰੋਹ
ਮੁੱਖ ਮਹਿਮਾਨ : ਸ ਭਗਵੰਤ ਸਿੰਘ ਮਾਨ, ਮਾਣਯੋਗ ਮੁੱਖ ਮੰਤਰੀ, ਪੰਜਾਬ
ਵਿਸ਼ੇਸ਼ ਮਹਿਮਾਨ : ਬੀਬਾ ਜੀ ਅਨਮੋਲ ਗਗਨ ਮਾਨ, ਮੰਤਰੀ ਸੱਭਿਆਚਾਰਕ ਮਾਮਲੇ
ਪੰਜਾਬ ਗੌਰਵ ਪੁਰਸਕਾਰ
ਪੂਰਨ ਚੰਦ ਵਡਾਲੀ, ਬਾਬੂ ਸਿੰਘ ਮਾਨ, ਸ਼ੱਨੋ ਖੁਰਾਣਾ, ਮਨਮੋਹਨ ਬਾਵਾ, ਓਮ ਪ੍ਰਕਾਸ਼ ਗਾਸੋ, ਸਵਰਾਜਬੀਰ, ਅਨੁਪਮ ਸੂਦ, ਸਿਧਾਰਥ
ਗਾਇਨ : ਰਜ਼ਾ ਹੀਰ: ਗਾਇਨ
ਸਮੂਹ ਗਾਨ ਤੇ ਲੋਕ ਗੀਤਾਂ ਦੀ ਪੇਸ਼ਕਾਰੀ : ਐਮ ਸੀ ਐਮ ਡੀ ਏ ਵੇ ਕਾਲਜ, ਚੰਡੀਗੜ੍ਹ
5 ਵਜੇ ਸ਼ਾਮ
ਦਸਤਾਵੇਜ਼ੀ ਫ਼ਿਲਮਾਂ : ਨੰਦਲਾਲ ਨੂਰਪੁਰੀ , ਇਮਰੋਜ਼ (ਨਿਰਦੇਸ਼ਕ : ਹਰਜੀਤ)
3 ਫ਼ਰਵਰੀ, ਸ਼ੁਕਰਵਾਰ
2 ਵਜੇ ਸੈਮੀਨਾਰ : ਪੰਜਾਬੀ ਸਾਹਿਤ ਦਾ ਸਮਕਾਲੀ ਦ੍ਰਿਸ਼ :
ਡਾ ਯੋਗ ਰਾਜ ( ਕਵਿਤਾ ), ਕੇਵਲ ਧਾਲੀਵਾਲ ( ਨਾਟਕ ) , ਡਾ ਸੁਰਜੀਤ( ਨਾਵਲ ) ਬਲਦੇਵ ਧਾਲੀਵਾਲ (ਕਹਾਣੀ )ਰਾਜਿੰਦਰਪਾਲ ਬਰਾੜ ( ਵਾਰਤਕ )
ਪ੍ਰਧਾਨਗੀ : ਅਮਰਜੀਤ ਗਰੇਵਾਲ
ਸੰਚਾਲਨ : ਡਾ ਲਖਵਿੰਦਰ ਜੌਹਲ
4 ਵਜੇ- ਲੋਕ ਕਲਾ ਵੰਨਗੀਆਂ : ਬਾਜ਼ੀਗਰਾਂ ਦੀ ਪੇਸ਼ਕਾਰੀ
5 ਵਜੇ- ਕਵੀ ਦਰਬਾਰ: -ਗੁਰਦਿਆਲ ਰੌਸ਼ਨ, ਹਰਦਿਆਲ ਸਾਗਰ, ਜਗਮੋਹਨ ਸਿੰਘ, ਬੂਟਾ ਸਿੰਘ ਚੌਹਾਨ,ਤਰਸੇਮ, ਜਸਵਿੰਦਰ ਸੀਰਤ,ਦੀਪਕ ਧਨੇਵਾ, ਜਗਦੀਪ ਜਵਾਹਰ ਕੇ, ਐਮੀ ਸਿੰਘ, ਕੁਮਾਰ ਜਗਦੇਵ, ਜਸ਼ਨਪ੍ਰੀਤ,ਜੱਗਦੀਪ
4 ਫ਼ਰਵਰੀ ਸ਼ਨੀਵਾਰ,
4 ਵਜੇ- ਨੱਕਾਲ ਕਲਾਕਾਰਾਂ ਦੀ ਗਾਇਕੀ ਤੇ ਪੇਸ਼ਕਾਰੀ
5 ਵਜੇ : ਕਾਵਿ-ਰਚਨਾਵਾਂ ਦਾ ਗਾਇਨ (ਪੇਸ਼ਕਾਰੀ : ਡਾ ਨਿਵੇਦਿਤਾ ਸਿੰਘ ਅਤੇ ਵਿਦਿਆਰਥੀ)
5 ਫ਼ਰਵਰੀ 11 ਵਜੇ
ਪੰਜਾਬੀ ਸਭਿਆਚਾਰ ਬਾਰੇ ਪ੍ਰਸ਼ਨੋਤਰੀ ( ਕੁਇਜ਼ ) ਨਿਰਮਲ ਜੌੜਾ
4 ਵਜੇ- ਢੱਡ ਸਾਰੰਗੀ ਦੀ ਗਾਇਕੀ : ਵਾਰਾਂ ਤੇ ਕਲੀਆਂ
5 ਵਜੇ- ਨਾਟਕ : ਬਸੰਤ ਨ੍ਰਿਤ
6 ਫ਼ਰਵਰੀ, ਸੋਮਵਾਰ,
4 ਵਜੇ - ਨੁੱਕੜ ਨਾਟਕ ਦੀ ਪੇਸ਼ਕਾਰੀ
5 ਵਜੇ- ਨਾਟਕ : ਅਦਾਕਾਰ : ਆਦਿ ਅੰਤ ਕੀ ਸਾਖੀ: ਕੇਵਲ ਧਾਲੀਵਾਲ
( ਹਰ ਰੋਜ਼ ਤਵਿਆਂ ਵਾਲ਼ੇ ਗੀਤ ਵੱਜਦੇ ਰਹਿਣਗੇ )