ਮੋਰਿੰਡਾ 22 ਜਨਵਰੀ ( ਭਟੋਆ )
ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ ਮੋਰਿੰਡਾ ਵੱਲੋਂ ਕਰਵਾਏ ਜਾ ਰਹੇ 17ਵੇਂ ਅਮਰਦੀਪ ਯਾਦਗਾਰੀ ਟੂਰਨਾਮੈਂਟ ਦੇ ਆਖ਼ਿਰੀ ਦਿਨ ਲੜਕੇ ਤੇ ਲੜਕੀਆਂ ਦੇ ਸੈਮਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਲੜਕਿਆਂ ਦੇ ਸੈਮੀਫਾਈਨਲ ਬੀ ਐੱਸ ਐੱਫ ਬਨਾਮ ਰੇਲਵੇ ਅਤੇ ਏਅਰ ਫੋਰਸ ਬਨਾਮ ਸੀ ਆਰ ਪੀ ਐੱਫ ਵਿਚਕਾਰ ਹੋਏ। ਜਿਸ ਵਿਚ ਬੀ ਐੱਸ ਐੱਫ ਅਤੇ ਏਅਰ ਫੋਰਸ ਜੇਤੂ ਰਹੇ। ਫਾਈਨਲ ਮੁਕਾਬਲੇ ਵਿੱਚ ਏਅਰ ਫੋਰਸ ਨੇ ਬੀ ਐੱਸ ਐੱਫ ਨੂੰ ਹਰਾ ਕੇ ਲੜਕਿਆਂ ਦਾ ਟੂਰਨਾਮੈਂਟ ਜਿੱਤਿਆ। ਇਸੇ ਤਰ੍ਹਾਂ ਲੜਕੀਆਂ ਦੇ ਸੈਮੀ ਫਾਈਨਲ ਮਕਾਬਲੇ ਹਿਮਾਚਲ ਪ੍ਰਦੇਸ਼ ਬਨਾਮ ਚੰਡੀਗੜ੍ਹ ਅਤੇ ਐਸ ਐਸ ਬੀ ਬਨਾਮ ਰੇਲਵੇ ਵਿਚਕਾਰ ਹੋਏ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਅਤੇ ਰੇਲਵੇ ਜੇਤੂ ਰਹੇ। ਫਾਈਨਲ ਮੁਕਾਬਲੇ ਵਿੱਚ ਹਿਮਾਚਲ ਪ੍ਰਦੇਸ਼ ਨੇ ਰੇਲਵੇ ਨੂੰ ਹਰਾ ਕੇ ਲੜਕੀਆਂ ਦਾ ਟੂਰਨਾਮੈਂਟ ਜਿੱਤਿਆ ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ ਮੋਰਿੰਡਾ ਵੱਲੋਂ ਜੇਤੂ ਲੜਕਿਆਂ ਦੀ ਟੀਮ ਨੂੰ ਨਕਦ 41000/ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ ਨਕਦ 31000/ ਰੁਪਏ ਅਤੇ ਜੇਤੂ ਲੜਕੀਆਂ ਦੀ ਟੀਮ ਨੂੰ ਨਕਦ 31000/ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ ਨਕਦ 21000/ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਵਿਜੇ ਕੁਮਾਰ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਅਵਸਰ ਤੇ ਕਲੱਬ ਦੇ ਸੈਕਟਰੀ ਹਰਿੰਦਰ ਸਿੰਘ, ਖਜਾਨਚੀ ਰਜਨੀਸ਼ ਕੁਮਾਰ, ਸੰਜੇ ਸੂਦ , ਕਰਮਜੀਤ ਸਿੰਘ , ਅਨਿਲ ਕੁਮਾਰ ,ਕਾਕਾ ਕੰਗ, ਗੁਰਵਿੰਦਰ ਸਿੰਘ, ਜਗਦੀਪ ਸਿੰਘ , ਸੁਖਵਿੰਦਰ ਸੁੱਖੀ, ਸੁਪਿੰਦਰ ਕੰਗ, ਵਿਜੇ ਕੁਮਾਰ, ਸਲੀਮ ਖ਼ਾਨ, ਪਵਨ ਕੁਮਾਰ, ਗੁਰਪਾਲ ਸਿੰਘ, ਸ਼ਸ਼ੀ ਭੂਸ਼ਣ ਆਦਿ ਹਾਜਰ ਸਨ।