ਮੋਰਿੰਡਾ, 19 ਜਨਵਰੀ ( ਭਟੋਆ)
ਸਤਵਿੰਦਰ ਸਿੰਘ ਮੜੌਲਵੀ ਵਲੋਂ ਆਪਣਾ ਨਵ-ਪ੍ਰਕਾਸ਼ਿਤ ਪਲੇਠਾ ਨਾਵਲ ‘ਚਾਨਣ ਦਾ ਰਾਹੀ’ ਮੋਰਿੰਡਾ ਬਲਾਕ ਦੇ ਵੱਖ-ਵੱਖ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਭੇਟ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਸ਼ਾਂਤਪੁਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਤਵਿੰਦਰ ਸਿੰਘ ਮੜੌਲਵੀ ਵਲੋਂ ਵੱਖ-ਵੱਖ ਸਕੂਲਾਂ ਨੂੰ ਆਪਣੀਆਂ ਬਾਲ ਸਾਹਿਤ ਦੀਆਂ ਪੁਸਤਕਾਂ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਅਧਿਆਪਕ ਮੜੌਲਵੀ ਦਾ ਪਲੇਠਾ ਨਾਵਲ ‘ਚਾਨਣ ਦਾ ਰਾਹੀ’ ਸਾਨੂੰ ਸਮਾਜ ਵਿੱਚ ਕੁੱਝ ਨਵਾਂ ਕਰਨ ਦੀ ਪ੍ਰੇਰਨਾ ਦਿੰਦਾ ਹੈ।