ਮੋਰਿੰਡਾ 17 ਜਨਵਰੀ ( ਭਟੋਆ )
ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ ਮੋਰਿੰਡਾ ਵੱਲੋਂ 17ਵਾਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ ਮਿਤੀ 20,21 ਅਤੇ 22 ਜਨਵਰੀ ਨੂੰ ਮਿਲਟਰੀ ਗਰਾਊਂਡ ਮੋਰਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ 20 ਜਨਵਰੀ ਨੂੰ 11.00 ਵਜੇ ਸ਼ਹਿਰ ਦੇ ਪ੍ਸਿੱਧ ਸਮਾਜ ਸੇਵੀ ਡਾ: ਨਿਰਮਲ ਧੀਮਾਨ ਸ਼ਮ੍ਹਾਂ ਰੋਸ਼ਨ ਕਰਕੇ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਪੁਲਿਸ ,ਏਅਰ ਫੋਰਸ, ਬੀਐਸਐਫ, ਹਿਮਾਚਲ ਪ੍ਰਦੇਸ਼, ਰੇਲਵੇ, ਪਟਿਆਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਰਾਸ਼ਟਰੀ ਪੱਧਰ ਦੀਆਂ ਟੀਮਾਂ ਪ੍ਰਮੁੱਖ ਤੌਰ ਤੇ ਭਾਗ ਲੈਣਗੀਆਂ।
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਵਿਜੇ ਕੁਮਾਰ ਸ਼ਰਮਾ ਟਿੰਕੂ (ਹਲਕਾ ਇੰਚਾਰਜ ਖਰੜ) ਮੁੱਖ ਮਹਿਮਾਨ ਵੱਜੋਂ ਅਤੇ ਟੂਰਨਾਮੈਂਟ ਦੇ ਅੰਤਿਮ ਦਿਨ ਸ: ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ, ਪੰਜਾਬ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।