ਚੰਡੀਗੜ੍ਹ: 15 ਜਨਵਰੀ, ਦੇਸ਼ ਕਲਿੱਕ ਬਿਓਰੋ
ਓੜੀਸਾ ਦੇ ਸਨਅਤੀ ਸ਼ਹਿਰ ਰੂਰਕੇਲਾ ਦੇ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਦੇ ਹੋਏ ਫਸਵੇਂ ਮੁਕਾਬਲੇ ‘ਚ ਦੋਵੇਂ ਟੀਮਾਂ ਬਰਾਬਰ ਰਹੀਆਂ। ਮੈਚ ਦੇ ਪਹਿਲੇ ਅੱਧ ਵਿੱਚ ਭਾਰਤੀ ਟੀਮ ਇੰਗਲੈਂਡ ‘ਤੇ ਹਾਵੀ ਰਹੀ ਅਤੇ ਪਿਛਲੇ ਸਮੇਂ ਦੌਰਾਨ ਇੰਗਲੈਂਡ ਦੀ ਟੀਮ ਨੇ ਭਾਰਤ ਦੀ ਟੀਮ ‘ਤੇ ਜ਼ਬਰਦਸਤ ਹਮਲੇ ਕੀਤੇ। ਦੋਵੇਂ ਟੀਮਾਂ ਦੀ ਜ਼ਬਰਦਸਤ ਜ਼ੋਰ ਅਜਮਾਈ ਦੇ ਬਾਵਜੂਦ ਮੈਚ 0-0 ‘ਤੇ ਖਤਮ ਹੋ ਗਿਆ।