ਮੋਰਿੰਡਾ, 15 ਜਨਵਰੀ ( ਭਟੋਆ )
ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ. ਮੋਰਿੰਡਾ ਵਲੋਂ ਮਿਲਟਰੀ ਗਰਾਊਂਡ ਮੋਰਿੰਡਾ ਵਿਖੇ 20, 21 ਅਤੇ 22 ਜਨਵਰੀ ਨੂੰ 17 ਵਾਂ ਅਮਰਦੀਪ ਮੈਮੋਰੀਅਲ (ਲੜਕੇ ਅਤੇ ਲੜਕੀਆਂ) ਹੈਂਡਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹਨਾਂ ਕਿਹਾ ਕਿ ਟੂਰਨਾਮੈਂਟ ਵਿੱਚ ਕਈ ਨਾਮਵਰ ਟੀਮਾਂ ਭਾਗ ਲੈਣਗੀਆਂ।