Hindi English Tuesday, 29 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸੱਭਿਆਚਾਰ/ਖੇਡਾਂ

More News

ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦਿਸ਼ਾ ਸਹੀ ਪਾਸੇ ਮੋੜਨ ਲਈ ਧਾਰਮਿਕ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਸਿਰ ਜੋੜਨ ਦੀ ਲੋੜ: ਡਾ.ਐਸ ਪੀ ਸਿੰਘ

Updated on Sunday, January 08, 2023 17:20 PM IST

ਲੁਧਿਆਣਾ: 8 ਜਨਵਰੀ, ਦੇਸ਼ ਕਲਿੱਕ ਬਿਓਰੋ

ਮਾਲਵਾ ਸੱਭਿਆਚਾਰ ਮੰਚ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦ਼ਸ਼ਾ ਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ ਪੀ ਸਿੰਘ ਨੇ ਕਿਹਾ ਹੈ ਕਿ ਸਮਾਜਿਕ ਰਿਸ਼ਤਿਆਂ ਨੂੰ ਸਹੀ ਪਾਸੇ ਮੋੜਨ ਲਈ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸੰਸਥਾਵਾਂ ਨੂੰ ਸਿਰ ਜੋੜ ਕੇ ਸਰਬ ਸਾਂਝੀ ਵਿਉਂਤ ਬੱਧ ਮੁਹਿੰਮ ਦੀ ਲੋੜ ਹੈ ਤਾਂ ਜੋ ਸਮਾਜਿਕ ਮਾਹੌਲ ਵਿੱਚ ਸਾਂਝੇ ਜੀਵਨ ਵਿਹਾਰ ਦਾ ਨਿਜ਼ਾਮ ਉੱਸਰ ਸਕੇ। ਉਨ੍ਹਾਂ ਕਿਹਾ ਕਿ ਮਾਲਵਾ ਸਭਿਆਚਾਰਕ ਮੰਚ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਉਣ ਦਾ ਉਪਰਾਲਾ ਇਸੇ ਦਿਸ਼ਾ ਵਿੱਚ ਤੀਹ ਸਾਲ ਪਹਿਲਾਂ ਪੁੱਟਿਆ ਸਾਰਥਕ ਕਦਮ ਹੈ।

ਸੁਆਗਤੀ ਸ਼ਬਦ ਬੋਲਦਿਆਂ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦੀ ਆਵਾਜ਼ ਨੂੰ ਸਮਾਜ ਸੁਣਦਾ ਹੋਣ ਕਾਰਨ ਹੀ ਅੱਜ ਦਾ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ ਹੈ ਜਿਸ ਵਿੱਚ ਸਮਾਜਿਕ ਰਿਸ਼ਤਿਆਂ ਵਿੱਚ ਆ ਰਹੇ ਨਿਘਾਰ ਦੀ ਪੁਣ ਛਾਣ ਕਰਕੇ ਦਿਸ਼ਾ ਨਿਰਦੇਸ਼ਨ ਦਾ ਰਾਹ ਲੱਭਿਆ ਜਾਵੇਗਾ। ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਲੋਹੜੀ ਮੇਲੇ ਵਿੱਚ ਸੈਮੀਨਾਰ ਤੇ ਕਵੀ ਦਰਬਾਰ ਦਾ ਸਹਿਯੋਗ ਕੀਤਾ ਹੈ।

ਉਦਘਾਟਨੀ ਭਾਸ਼ਨ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਤੀਹ ਸਾਲ ਪਹਿਲਾਂ ਸ: ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਮੁੱਲਾਂਪੁਰ ਚ ਆਰੰਭ ਕੀਤਾ ਧੀਆਂ ਦਾ ਲੋਹੜੀ ਮੇਲਾ ਆਰੰਭ ਹੋਣਾ ਇਨਕਲਾਬੀ ਕਦਮ ਸੀ। ਅੱਜ ਇਹ ਮੇਲਾ ਜਵਾਨ ਅਵਸਥਾ ਵਿੱਚ ਪੁੱਜ ਕੇ ਵਿਚਾਰ ਚਰਚਾ ਰਾਹੀਂ ਸਮਾਜਿਕ ਤਬਦੀਲੀ ਦਾ ਮਾਹੌਲ ਉਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਦਾਰਥ ਦੀ ਦੌੜ ਨੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਤਰੇੜਾਂ ਹੀ ਨਹੀਂ ਪਾਈਆਂ ਸਗੋਂ ਤਹਿਸ ਨਹਿਸ ਕਰ ਦਿੱਤਾ ਹੈ।

ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਆਪਣੇ ਗੀਤ ਕਦੇ ਧੀਆਂ ਨੂੰ ਵੀ ਕਿਹਾ ਕਰੋ ਜੀਉਣ ਜੋਗੀਆਂ ਗਾ ਕੇ ਸਮਾਗਮ ਦਾ ਆਰੰਭ ਕੀਤਾ।

ਲੁਧਿਆਣਾ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਧਰਮ ਈਮਾਨ ਆਪੋ ਆਪਣੇ ਥਾਂ ਤੋਂ ਥਿੜਕ ਗਿਆ ਹੈ, ਸਿੱਖਿਆ ਤੰਤਰ ਕੁਰਾਹੇ ਪੈ ਗਿਆ ਹੈ, ਅਸੀਂ ਸਰਕਾਰਾਂ ਤੋ ਟੇਕ ਵਧਾ ਲਈ ਹੈ ਪਰ ਆਪਣੀਆਂ ਲੱਤਾਂ ਤੇ ਸਮਾਜ ਭਾਰ ਨਹੀਂ ਪਾ ਰਿਹਾ। ਤੁਰਨ ਲਈ ਸਾਨੂੰ ਆਪਣੇ ਕਦਮ ਹੀ ਵਰਤਣੇ ਪੈਣਗੇ। ਔਰਤ ਹੀ ਐਰਤ ਦੀ ਦੁਸ਼ਮਣ ਇਸ ਕਰਕੇ ਹੈ ਕਿਉਂਕਿ ਮਰਦ ਪ੍ਰਧਾਨਗੀ ਕਾਰਨ ਸਮਾਜਿਕ ਮਾਹੌਲ ਅਸੁਰੱਖਿਅਤਾ ਵਾਲਾ ਬਣ ਗਿਆ ਹੈ। ਇਸ ਅਸਾਵੇਂਪਨ ਨੂੰ ਸਾਂਵਾਂ ਕਰਨ ਲਈ ਸਭ ਨੂੰ ਸਿਰ ਜੋੜਨ ਦੀ ਲੋੜ ਹੈ। ਜਿਵੇਂ ਨੀਮ ਹਕੀਮ ਤੋਂ ਜਾਨ ਨੂੰ ਖ਼ਤਰਾ ਹੈ ਉਵੇਂ ਹੀ ਧਰਮਾਂ ਦੀ ਘੱਟ ਤੇ ਗਲਤ ਜਾਣਕਾਰੀ ਵੀ ਘਾਤਕ ਹੈ।

ਪੰਜਾਬੀ ਫ਼ਿਲਮਾਂ ਦੀ ਉੱਘੀ ਕਲਾਕਾਰ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਿੱਧਾ ਕਲਾਕਾਰ ਸਰਬਜੀਤ ਕੌਰ ਮਾਂਗਟ ਨੇ ਕਿਹਾ ਕਿ ਔਰਤ ਨੂੰ ਆਪਣੀ ਸੁਤੰਤਰ ਹੋਂਦ ਉਸਾਰਨ ਲਈ ਖ਼ੁਦ ਵੀ ਸਮਰੱਥ ਹੋਣਾ ਪਵੇਗਾ ਅਤੇ ਇਹ ਮਾਹੌਲ ਦੇਣਾ ਮਾਪਿਆਂ ਤੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਹੈ।

ਪੰਜਾਬ ਦੇ ਡਿਪਟੀ ਡੀ ਪੀ ਆਈ ਡਾ: ਅਸ਼ਵਨੀ ਭੱਲਾ ਤੇ ਸਾਬਕਾ ਮੰਤਰੀ ਪੰਜਾਬ ਸ: ਮਲਕੀਤ ਸਿੰਘ ਦਾਖਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਕੌਮੀ ਪੱਧਰ ਦੇ ਇਸ
ਸੈਮੀਨਾਰ ਦਾ ਸੰਚਾਲਨ ਉੱਘੇ ਲੇਖਕ ਡਾ: ਨਿਰਮਲ ਸਿੰਘ ਜੌੜਾ ਪੀ ਏ ਯੂ ਲੁਧਿਆਣਾ ਨੇ ਕੀਤਾ।

ਕਵੀ ਦਰਬਾਰ ਵਿੱਚ ਡਾ: ਗੁਰਇਕਬਾਲ ਸਿੰਘ,ਸੀ ਮਾਰਕੰਡਾ, ਪਾਲੀ ਦੇਤਵਾਲੀਆ, ਸਹਿਜਪ੍ਰੀਤ ਸਿੰਘ ਮਾਂਗਟ, ਜਸਬੀਰ ਢਿੱਲੋਂ ਦਾਵਰ (ਗੁਜਰਾਤ) ,ਪ੍ਰਭਜੋਤ ਸੋਹੀ,ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ (ਕਲਕੱਤਾ)ਗੁਰਦਿਆਲ ਸ਼ੌਂਕੀ, ਤੇਜਿੰਦਰ ਮਾਰਕੰਡਾ,ਹਰਬੰਸ ਮਾਲਵਾ,ਹਰਸਿਮਰਤ ਕੌਰ,ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਕੌਰ ਫਲਕ, ਪਰਮਜੀਤ ਕੌਰ ਮਹਿਕ, ਮੇਘ ਸਿੰਘ ਰਕਬਾ ਕੋਲਕਾਤਾ, ਜਗਜੀਵਨ ਸਿੰਘ ਗਰੀਬ ਸ਼ਾਮਿਲ ਹੋਏ।

ਸਮਾਗਮ ਵਿੱਚ ਸ: ਜਸਬੀਰ ਸਿੰਘ ਰਾਣਾ ਝਾਂਡੇ, ਜਸਵੰਤ ਸਿੰਘ ਛਾਪਾ,ਬਾਦਲ ਸਿੰਘ ਸਿੱਧੂ, ਗੁਰਮੀਤ ਕੌਰ, ਦੇਵਿੰਦਰ ਬਸੰਤ, ਰਿੰਪੀ ਜੌਹਰ, ਤਰਨਜੀਤ ਕੌਰ, ਸ਼ਿਵਾਲੀ, ਅਰਜੁਨ ਬਾਵਾ, ਡਾ: ਗੁਲਜ਼ਾਰ ਸਿੰਘ ਪੰਧੇਰ, ਰਾਜਿੰਦਰ ਸਿੰਘ ਸੰਧੂ ਸ਼ਾਮਿਲ ਸਨ।

ਵੀਡੀਓ

ਹੋਰ
Have something to say? Post your comment
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ

: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ

ਭਾਰਤ ਨੇ 17 ਸਾਲ ਬਾਅਦ ਜਿੱਤਿਆ T-20 ਵਿਸ਼ਵ ਕੱਪ, ਪੰਜਾਬ ਸਮੇਤ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ

: ਭਾਰਤ ਨੇ 17 ਸਾਲ ਬਾਅਦ ਜਿੱਤਿਆ T-20 ਵਿਸ਼ਵ ਕੱਪ, ਪੰਜਾਬ ਸਮੇਤ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ

ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ: ਮੀਤ ਹੇਅਰ

: ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ: ਮੀਤ ਹੇਅਰ

ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

: ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

: IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

 ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

: ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

: ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

: ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

: ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

: ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

X