ਨਵੀਂ ਦਿੱਲੀ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਭਾਰਤੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਅਗਲੇ ਮਹੀਨੇ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਆਖਰੀ ਵਾਰ ਖੇਡਦੀ ਨਜ਼ਰ ਆਵੇਗੀ।ਸਾਨੀਆ ਮਿਰਜ਼ਾ ਦਾ ਇਹ ਬਿਆਨ ਕ੍ਰਿਕਟਰ ਸ਼ੋਏਬ ਮਲਿਕ ਤੋਂ ਤਲਾਕ ਦੀਆਂ ਖਬਰਾਂ ਵਿਚਾਲੇ ਆਇਆ ਹੈ। ਇਸ ਦੇ ਨਾਲ ਹੀ ਇਹ ਸਟਾਰ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਸੱਟ ਤੋਂ ਵੀ ਪ੍ਰੇਸ਼ਾਨ ਹੈ। ਸਾਬਕਾ ਡਬਲਜ਼ ਨੰਬਰ 1 ਸਾਨੀਆ ਮਿਰਜ਼ਾ ਡਬਲਯੂਟੀਏ 1000 ਈਵੈਂਟ ਦੇ ਰੂਪ ਵਿੱਚ ਆਖਰੀ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ।36 ਸਾਲਾ ਇਸ ਖਿਡਾਰਨ ਨੇ ਪਿਛਲੇ ਸਾਲ ਹੀ ਸੰਨਿਆਸ ਲੈਣ ਦਾ ਐਲਾਨ ਕਰਨ ਦੀ ਯੋਜਨਾ ਬਣਾਈ ਸੀ ਪਰ ਕੂਹਣੀ ਦੀ ਸੱਟ ਕਾਰਨ ਉਸ ਨੂੰ ਯੂਐਸ ਓਪਨ ਤੋਂ ਹਟਣਾ ਪਿਆ ਸੀ।ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਨੂੰ ਅਰਜੁਨ ਐਵਾਰਡ, ਪਦਮ ਸ਼੍ਰੀ ਐਵਾਰਡ, ਰਾਜੀਵ ਗਾਂਧੀ ਖੇਲ ਰਤਨ ਅਵਾਰਡ ਅਤੇ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।