ਬਰਾਜੀਲੀਆ, 30 ਦਸੰਬਰ, ਦੇਸ਼ ਕਲਿਕ ਬਿਊਰੋ:
ਮਹਾਨ ਫੁੱਟਬਾਲ ਖਿਡਾਰੀ ਪੇਲੇ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਸਦੀ ਧੀ ਕੈਲੀ ਨੈਸੀਮੈਂਟੋ ਨੇ ਇੰਸਟਾਗ੍ਰਾਮ 'ਤੇ ਕੀਤੀ। ਉਨ੍ਹਾਂ ਨੇ ਲਿਖਿਆ ਕਿ ਅਸੀਂ ਜੋ ਵੀ ਹਾਂ, ਤੁਹਾਡੇ ਕਾਰਨ ਹਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।ਰੈਸਟ ਇਨ ਪੀਸ। ਪੇਲੇ ਨੇ ਆਪਣੇ ਦੇਸ਼ ਬ੍ਰਾਜ਼ੀਲ ਨੂੰ 1958, 1962 ਅਤੇ 1970 ਵਿੱਚ ਤਿੰਨ ਵਾਰ ਵਿਸ਼ਵ ਚੈਂਪੀਅਨ ਬਣਾਇਆ ਸੀ।ਪੇਲੇ ਨੇ ਕੁੱਲ 4 ਵਿਸ਼ਵ ਕੱਪ ਖੇਡੇ। ਇਨ੍ਹਾਂ ਵਿੱਚੋਂ ਤਿੰਨ ਜਿੱਤੇ। ਉਹ ਤਿੰਨ ਵਿਸ਼ਵ ਕੱਪ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ। ਉਸਨੇ 1971 ਵਿੱਚ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਤੋਂ ਸੰਨਿਆਸ ਲੈ ਲਿਆ ਸੀ। ਪੇਲੇ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ ਕੁੱਲ 1,363 ਮੈਚ ਖੇਡੇ ਅਤੇ 1,281 ਗੋਲ ਕੀਤੇ। ਉਸਨੇ ਬ੍ਰਾਜ਼ੀਲ ਲਈ 91 ਮੈਚਾਂ ਵਿੱਚ 77 ਗੋਲ ਕੀਤੇ।