ਢਾਕਾ,7 ਦਸੰਬਰ,ਦੇਸ਼ ਕਲਿਕ ਬਿਊਰੋ:
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਬੁੱਧਵਾਰ ਨੂੰ ਖੇਡਿਆ ਜਾਵੇਗਾ। ਇਹ ਮੈਚ ਵੀ ਢਾਕਾ ਦੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ 'ਚ ਹੀ ਹੋਵੇਗਾ। ਇਸ ਮੈਦਾਨ 'ਤੇ ਪਹਿਲੇ ਮੈਚ 'ਚ ਟੀਮ ਇੰਡੀਆ ਨੂੰ ਇਕ ਵਿਕਟ ਨਾਲ ਹਾਰ ਮਿਲੀ ਸੀ। ਭਾਰਤ ਦੂਜਾ ਵਨਡੇ ਜਿੱਤ ਕੇ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਬੰਗਲਾਦੇਸ਼ 'ਚ ਲਗਾਤਾਰ ਦੂਜੀ ਦੁਵੱਲੀ ਵਨਡੇ ਸੀਰੀਜ਼ ਹਾਰਨਾ ਨਹੀਂ ਚਾਹੇਗਾ।ਟੀਮ ਇੰਡੀਆ 2015 'ਚ ਤਿੰਨ ਮੈਚਾਂ ਦੀ ਸੀਰੀਜ਼ 'ਚ 1-2 ਨਾਲ ਹਾਰ ਗਈ ਸੀ। ਉਦੋਂ ਮਹਿੰਦਰ ਸਿੰਘ ਧੋਨੀ ਟੀਮ ਦੇ ਕਪਤਾਨ ਸਨ। ਇਸ ਵਾਰ ਰੋਹਿਤ ਸ਼ਰਮਾ ਕਿਸੇ ਵੀ ਹਾਲਤ 'ਚ ਸੀਰੀਜ਼ ਨਹੀਂ ਗੁਆਉਣਾ ਚਾਹੇਗਾ। ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ 37 ਵਿੱਚੋਂ 30 ਮੈਚ ਜਿੱਤੇ ਹਨ।ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਵਨਡੇ ਭਾਰਤੀ ਸਮੇਂ ਅਨੁਸਾਰ ਸਵੇਰੇ 11:30 ਵਜੇ ਸ਼ੁਰੂ ਹੋਵੇਗਾ।ਭਾਰਤੀ ਟੀਮ ‘ਚ ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਰਜਤ ਪਾਟੀਦਾਰ, ਸ਼੍ਰੇਅਸ ਅਈਅਰ, ਰਾਹੁਲ ਤ੍ਰਿਪਾਠੀ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ, ਮੁਹੰਮਦ ਸਿਰਾਜ, ਦੀਪਕ ਚਾਹਰ ਅਤੇ ਕੁਲਦੀਪ ਸੇਨ ਸ਼ਾਮਲ ਹਨ।