ਦਲਜੀਤ ਕੌਰ
ਸੰਗਰੂਰ, 25 ਨਵੰਬਰ, 2022: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈਆਂ। ਅੱਜ ਸਮਾਪਤੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਸ੍ਰੀ ਵਿਨੋਦ ਕੁਮਾਰ ਹਾਂਡਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਦੀ ਪ੍ਰਧਾਨਗੀ ਹੇਠ ਹੋਈਆਂ ਖੇਡਾਂ ਦੌਰਾਨ ਅੰਗਰੇਜ਼ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਇਹਨਾਂ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਵਾਲੇ ਸਮੂਹ ਅਧਿਆਪਕਾਂ ਨੂੰ ਹੱਲਾਸ਼ੇਰੀ ਦਿਤੀ। ਜ਼ਿਕਰਯੋਗ ਹੈ ਕਿ ਇਹਨਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 9 ਬਲਾਕਾਂ ਦੇ ਲਗਭਗ 150 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਵਲੋ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜੇਤੂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਡਿਪਟੀ ਕਮਿਸ਼ਨਰ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਵਰਿੰਦਰ ਸਿੰਘ ਮ, ਗੁਰਮੀਤ ਸਿੰਘ ਈਸਾਪੁਰ ਬੀ.ਪੀ.ਈ.ਓ ਸੰਗਰੂਰ-1, ਕਰਮਜੀਤ ਕੋਰ ਡੀ.ਐਸ.ਈ, ਗੁਰਮੀਤ ਕੋਰ ਡੀ.ਐਸ.ਈ, ਅਭਿਨਵ ਜੈਦਕਾ ਬੀ.ਪੀ.ਈ.ਓ ਸੁਨਾਮ-1, ਰਜਿੰਦਰ ਕੁਮਾਰ ਬੀ.ਪੀ.ਈ.ਓ ਲਹਿਰਾ, ਗੀਤਿਕਾ ਗਰਗ ਏ.ਪੀ.ਸੀ(ਜੀ), ਜਗਤਾਰ ਸਿੰਘ ਅਤੇ ਜੋਤਇੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਭਾਗ ਲਿਆ। ਮੰਚ ਸੰਚਾਲਨ ਦੀ ਭੁਮਿਕਾ ਲਖਵੀਰ ਸਿੰਘ ਸੀ.ਐਚ.ਟੀ ਸੁਨਾਮ ਅਤੇ ਨਿਸ਼ਾ ਵਲੋ ਨਿਭਾਈ ਗਈ।