ਮੋਹਾਲੀ: 25 ਨਵੰਬਰ, ਜਸਵੀਰ ਸਿੰਘ ਗੋਸਲ
ਜ਼ਿਲਾ ਫਾਜ਼ਿਲਕਾ ਵਿਚ ਹੋਈਆਂ ਅੰਤਰ ਜਿਲਾ ਸਕੂਲ ਖੇਡਾ ਦੇ ਵਿਚ ਸਰਕਾਰੀ ਹਾਈ ਸਕੂਲ ਪਾਰਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਦੀ ਸਾਂਝੀ ਟੀਮ ਨੇ ਅੰਡਰ 14 ਕੈਰਮਬੋਡ ਮੁਕਾਬਲਿਆਂ ਵਿਚੋਂ ਲੜਕਿਆਂ ਦੀ ਟੀਮ ਨੇ ਗੋਲਡ ਮੈਡਲ ਅਤੇ ਅੰਡਰ 19 ਲੜਕਿਆਂ ਦੀ ਟੀਮ ਨੇ ਚਾਂਦੀ ਦਾ ਮੈਡਲ ਪ੍ਰਾਪਤ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ
ਇਸ ਮੌਕੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਪਹੁੰਚਣ ਤੇ ਸਮੂਹ ਸਟਾਫ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਪੀ ਟੀ ਆਈ ਮੈਡਮ ਵਰਿੰਦਰ ਪਾਲ ਕੌਰ ਨੂੰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ
ਸਕੂਲ ਮੁਖੀ ਪ੍ਰਦੀਪ ਮਿੱਤਲ ਵੱਲੋਂ ਮਾਣਯੋਗ ਜ਼ਿਲਾ ਸਿੱਖਿਆ ਅਫ਼ਸਰ ਸ. ਮਲਕੀਤ ਸਿੰਘ ਖੋਸਾ ਅਤੇ ਮਾਣਯੋਗ ਉਪ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਕਪਿਲ ਸ਼ਰਮਾ ਜੀ ਨੂੰ ਵਧਾਈ ਦਿੱਤੀ ਗਈ।