ਮੋਹਾਲੀ: 25 ਨਵੰਬਰ, ਜਸਵੀਰ ਸਿੰਘ ਗੋਸਲ
ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ (CWSN) ਦੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਚ ਕਰਵਾਈਆਂ ਗਈਆਂ। ਇਹਨਾਂ ਖੇਡਾਂ ਦੇ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਪਾਰਕ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਅਕਸ਼ ਨੇ 100 ਮੀਟਰ ਰੇਸ ਵਿੱਚੋ ਸੋਨੇ ਦਾ ਤਮਗਾ ਅਤੇ ਸੱਤਵੀ ਕਲਾਸ ਦੇ ਵਿਦਿਆਰਥੀ ਤਾਨਿਸ਼ ਕੁਮਾਰ ਨੇ ਗੋਲਾ ਸੁੱਟਣ ਵਿਚ ਬਰੋਨਜ਼ ਮੈਡਲ ਹਾਸਲ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ
ਸਕੂਲ ਮੁਖੀ ਸ੍ਰੀ ਪ੍ਰਦੀਪ ਮਿੱਤਲ ਅਤੇ ਸਮੂਹ ਸਟਾਫ ਵੱਲੋਂ ਅੱਜ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਟੇਟ ਖੇਡਾਂ ਤੇ ਜਾਣ ਲਈ ਸ਼ੁਭਕਾਮਨਾਵਾਂ ਦਿੱਤੀਆ।