ਮੋਰਿੰਡਾ, 24 ਨਵੰਬਰ ( ਭਟੋਆ )
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਫਾਰਮੇਸੀ ਕਾਲਜ ਬੇਲਾ ਵਿਖੇ ਬੀ ਫਾਰਮਾ ਦੇ ਵਿਦਿਆਰਥੀ ਜਗਜੋਧ ਬੇਲਾ ਦੀ ਪੁਸਤਕ ` ਵਗਦੇ ਪਾਣੀਆਂ ਨੂੰ ਪੁੱਛੀਂ ʼ ਦੀ ਘੁੰਡ ਚੁਕਾਈ ਪਦਮਸ੍ਰੀ ਸੁਰਜੀਤ ਪਾਤਰ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ ਨੇ ਵੱਲੋਂ ਕੀਤੀ ਗਈ । ਕਾਲਜ ਦੇ ਡਾਇਰੈਕਟਰ ਡਾ ਸੈਲੇਸ਼ ਸ਼ਰਮਾ ਨੇ ਦੱਸਿਆ ਕਿ ਜਗਜੋਧ ਬੇਲਾ ਨੇ ਨਿੱਕੀ ਉਮਰੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਆਪਣਾ ਇਸ ਪੁਸਤਕ ਰਾਹੀਂ ਵਡੇਰਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਰਾਹੀਂ ਜਿੰਦਗੀ ਦੇ ਵੱਡੇ ਯਥਾਰਥ ਨੂੰ ਸਮਝਣ ਤੇ ਸਮਝਾਉਣ ਦੀ ਗੱਲ ਇਨ੍ਹਾਂ ਕਵਿਤਾਵਾਂ ਰਾਹੀਂ ਕੀਤੀ ਹੈ । ਸ੍ਰੀ ਸੁਰਜੀਤ ਪਾਤਰ ਅਤੇ ਸ੍ਰੀ ਸੰਗਤ ਸਿੰਘ ਲੌਂਗੀਆਂ ਨੇ ਜਗਜੋਧ ਬੇਲਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਸਾਹਿਤ ਰਚਨ ਦੀ ਚੇਟਕ ਕਿਸੇ ਵਿਰਲੇ ਵਿਚ ਹੀ ਹੁੰਦੀ ਹੈ । ਇਸ ਮੌਕੇ ਸਕੱਤਰ ਜਗਵਿੰਦਰ ਸਿੰਘ ਪੰਮੀ, ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ , ਡਾ ਕ੍ਰਿਪਾਲ ਸਿੰਘ ਅਤੇ ਡਾ ਮਮਤਾ ਅਰੋੜਾ ਆਦਿ ਹਾਜਰ ਸਨ । ਕੈਪਸ਼ਨ : ਫਾਰਮੇਸੀ ਕਾਲਜ ਬੇਲਾ ਵਿਖੇ ਪੁਸਤਕ ਰਿਲੀਜ਼ ਕਰਦੇ ਹੋਏ ਸੁਰਜੀਤ ਪਾਤਰ ਤੇ ਹੋਰ ।