ਮੋਰਿੰਡਾ, 21 ਨਵੰਬਰ( ਭਟੋਆ)
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਲੱਬ ਰਜਿ. ਅਤੇ ਗ੍ਰਾਮ ਪੰਚਾਇਤ ਮੜੌਲੀ ਕਲਾਂ ਵਲੋਂ ਤਿੰਨ ਰੋਜ਼ਾ 49ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ, ਜੋ ਕਿ ਬੜੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਐਡਵੋਕੇਟ ਤਾਰਾ ਸਿੰਘ ਚਾਹਲ ਨੇ ਦੱਸਿਆ ਕਿ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਲੱਬ ਮੜੌਲੀ ਕਲਾਂ ਵਲੋਂ ਹਰ ਸਾਲ ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ ਦੀ ਮਾਂ-ਖੇਡ ਕਬੱਡੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਾਰ ਵੀ ਇਸ ਖੇਡ ਮੇਲੇ ਵਿੱਚ ਪੰਜਾਬ ਭਰ ਤੋਂ ਕਬੱਡੀ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ। ਮੇਲੇ ਦੌਰਾਨ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ: ਚਰਨਜੀਤ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਕਲੱਬ ਦੇ ਪ੍ਰਧਾਨ ਐਡਵੋਕੇਟ ਤਾਰਾ ਸਿੰਘ ਚਾਹਲ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਰਵਾਏ ਆਲ ਓਪਨ ਕਬੱਡੀ ਮੁਕਾਬਲੇ ਵਿੱਚ ਸ੍ਰੀ ਚਮਕੌਰ ਸਾਹਿਬ ਅਕੈਡਮੀ ਦੀ ਟੀਮ ਨੇ ਪਹਿਲਾ ਅਤੇ ਘਣੀਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਜਿਸ ਵਿੱਚ ਸਰਵੋਤਮ ਰੇਡਰ ਮਾੜੂ ਅਤੇ ਸਰਵੋਤਮ ਜਾਫੀ ਭੋਲੂ ਨੂੰ ਐਲਾਨਿਆ ਗਿਆ। ਦੋਵਾਂ ਨੂੰ 11-11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ 70 ਕਿੱਲੋ ਵਰਗ ਵਿੱਚ ਗਲੋਬਲ ਕਲੱਬ ਮੜੌਲੀ ਕਲਾਂ ਨੇ ਪਹਿਲਾ ਸਥਾਨ ਅਤੇ ਨੱਤ ਬੁਰਜ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਜਿਸ ਵਿੱਚ ਖੁਸ਼ੀ ਤੇ ਬਿੱਲੂ ਨੂੰ ਸਰਵੋਤਮ ਰੇਡਰ ਅਤੇ ਹਰਮਨ ਤੇ ਕਰਨ ਨੂੰ ਸਰਵੋਤਮ ਜਾਫੀ ਚੁਣਿਆ ਗਿਆ। ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਕੇ.ਸੀ. ਕਲੱਬ ਨੇ ਪਹਿਲਾ ਸਥਾਨ ਅਤੇ ਮਾਈ ਭਾਗੋ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਲੱਬ ਅਤੇ ਗ੍ਰਾਮ ਪੰਚਾਇਤ ਵਲੋਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਕੂਲ ਨੂੰ ਅਪਗ੍ਰੇਡ ਕਰਨਾ, ਸਕੂਲ ਵਿੱਚ ਬਣੇ ਖੇਡ ਮੈਦਾਨ ਦਾ ਨਵੀਨੀਕਰਨ ਕਰਨਾ ਕਿਉਂਕਿ ਹਰ ਵਾਰ ਮੀਂਹ ਦੇ ਦਿਨਾਂ ਵਿੱਚ ਇਸ ਸਕੂਲ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਪਿੰਡ ਦੇ ਵਿਕਾਸ ਲਈ ਗ੍ਰਾਂਟ ਦੀ ਵੀ ਮੰਗ ਕੀਤੀ। ਜਿਸ ’ਤੇ ਸ੍ਰੀ ਕੰਗ ਵਲੋਂ ਪਿੰਡ ਅਤੇ ਕਲੱਬ ਨੂੰ ਭਰੋਸਾ ਦਿਵਾਇਆ ਕਿ ਬਹੁਤ ਛੇਤੀ ਉਹਨਾਂ ਦੀਆਂ ਇਹ ਮੰਗਾਂ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ। ਪਿੰਡ ਅਤੇ ਕਲੱਬ ਮੈਂਬਰਾਂ ਵਲੋਂ ਹਲਕਾ ਵਿਧਾਇਕ ਡਾ: ਚਰਨਜੀਤ ਸਿੰਘਅਤੇ ਮਾਲਵਿੰਦਰ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਸਰਬਜਿੰਦਰ ਸਿੰਘ, ਸਰਪ੍ਰਸਤ ਜਸਪਾਲ ਸਿੰਘ ਮਾਨ ਯੂ.ਐੱਸ.ਏ., ਮੀਤ ਪ੍ਰਧਾਨ ਕਰਨਲਜੀਤ ਸਿੰਘ ਟਿੰਕੂ ਤੇ ਅਵਤਾਰ ਸਿੰਘ ਢੀਂਡਸਾ, ਸੈਕਟਰੀ ਰਵਿੰਦਰ ਸਿੰਘ ਮਾਨ, ਕੈਸ਼ੀਅਰ ਕੇਵਲ ਜੋਸ਼ੀ, ਐੱਨ.ਪੀ. ਰਾਣਾ, ਮੈਡਮ ਮਨਜੀਤ ਕੌਰ, ਮੈਡਮ ਅੰਮ੍ਰਿਤਪਾਲ ਕੌਰ ਨਾਗਰਾ, ਬਰਿੰਦਰਜੀਤ ਸਿੰਘ ਪੀ.ਏ., ਜਸਪਾਲ ਸਿੰਘ ਪੀਟੀਆਈ, ਹਰਪ੍ਰੀਤ ਸਿੰਘ ਮਾਨ, ਕੁਲਦੀਪ ਸਿੰਘ ਗਿੱਲ, ਸਤਨਾਮ ਸਿੰਘ ਸੱਤਾ, ਗੁਰਮੀਤ ਸਿੰਘ ਪੰਚ, ਸੁਦਾਗਰ ਸਿੰਘ ਮਾਨ, ਪਰਮਜੀਤ ਸਿੰਘ ਪੰਮਾ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਟੋਨਾ ਅਤੇ ਇਲਾਕਾ ਨਿਵਾਸੀ ਮੌਜੂਦ ਸਨ।