ਉਦਘਾਟਨੀ ਸਮਾਰੋਹ ‘ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਕਰੇਗੀ ਪਰਫਾਰਮ
ਕਤਰ ਅਤੇ ਇਕਵਾਡੋਰ ਵਿਚਾਲੇ ਹੋਵੇਗਾ ਸ਼ੁਰੂਆਤੀ ਮੈਚ
ਦੋਹਾ,20 ਨਵੰਬਰ,ਦੇਸ਼ ਕਲਿਕ ਬਿਊਰੋ:
ਫੁੱਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਵਿਸ਼ਵ ਕੱਪ ਅੱਜ ਤੋਂ ਕਤਰ 'ਚ ਸ਼ੁਰੂ ਹੋ ਰਿਹਾ ਹੈ। ਅਗਲੇ 29 ਦਿਨਾਂ ਤੱਕ ਇਸ ਅਰਬ ਦੇਸ਼ ਵਿੱਚ ਫੁੱਟਬਾਲ ਦਾ ਜਾਦੂ ਦੇਖਣ ਨੂੰ ਮਿਲੇਗਾ। ਦੁਨੀਆ ਦੇ ਲੱਖਾਂ ਪ੍ਰਸ਼ੰਸਕ ਚਾਰ ਸਾਲ ਤੱਕ ਇਸ ਟੂਰਨਾਮੈਂਟ ਦਾ ਇੰਤਜ਼ਾਰ ਕਰਦੇ ਹਨ। ਮੇਜ਼ਬਾਨ ਕਤਰ ਅਤੇ ਇਕਵਾਡੋਰ ਵਿਚਾਲੇ ਸ਼ੁਰੂਆਤੀ ਮੈਚ ਰਾਤ 9:30 ਵਜੇ ਖੇਡਿਆ ਜਾਵੇਗਾ ਪਰ ਸਭ ਦੀਆਂ ਨਜ਼ਰਾਂ ਹੁਣ ਤੱਕ ਦੇ ਦੋ ਮਹਾਨ ਖਿਡਾਰੀਆਂ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਅਤੇ ਪੁਰਤਗਾਲ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ 'ਤੇ ਹੋਣਗੀਆਂ।ਮੇਸੀ ਦੀ ਟੀਮ ਅਰਜਨਟੀਨਾ 22 ਨਵੰਬਰ ਨੂੰ ਆਪਣਾ ਮੈਚ ਸਾਊਦੀ ਅਰਬ ਨਾਲ ਖੇਡੇਗੀ ਜਦਕਿ ਰੋਨਾਲਡੋ ਦੀ ਟੀਮ ਪੁਰਤਗਾਲ 24 ਨਵੰਬਰ ਨੂੰ ਘਾਨਾ ਨਾਲ ਭਿੜੇਗੀ। ਮੈਸੀ ਅਤੇ ਰੋਨਾਲਡੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਫੁੱਟਬਾਲ ਕਰੀਅਰ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਅਜਿਹੇ 'ਚ ਦੋਵੇਂ ਖਿਡਾਰੀ ਇਸ ਨੂੰ ਯਾਦਗਾਰ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁਣਗੇ।ਉਦਘਾਟਨੀ ਸਮਾਰੋਹ ਕਤਰ ਅਤੇ ਇਕਵਾਡੋਰ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ 'ਚ ਦੱਖਣੀ ਕੋਰੀਆ ਦਾ BTS ਬੈਂਡ ਦੇਖਣ ਨੂੰ ਮਿਲੇਗਾ। ਜੰਗਕੂਕ ਆਪਣੇ ਸੱਤ ਸਾਥੀਆਂ ਨਾਲ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਬਲੈਕ ਆਈਡ ਪੀਸ, ਰੌਬੀ ਵਿਲੀਅਮਸਨ ਅਤੇ ਕੈਨੇਡੀਅਨ ਮੂਲ ਦੀ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਪਰਫਾਰਮ ਕਰਨਗੇ।