ਛਾਜਲੀ -16 ਨਵੰਬਰ (ਸੁਰਜੀਤ ਸਿੰਘ ਸਰਾਓ )
ਅੱਜ ਇੱਥੇ ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਛਾਜਲੀ ਵਿਖੇ 66 ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ 2022 ਕੱਬਡੀ ਸਰਕਲ ਸਟਾਈਲ ਲੜਕੀਆਂ ਅਤੇ ਲੜਕਿਆਂ ਦਾ ਸਾਨਦਾਰ ਅਗਾਜ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਮੁਕਾਬਲਿਆਂ ਦੇ ਸੁਰੂਅਤ ਸਮੇਂ ਸ਼੍ਰੀ ਡਾ.ਕੁਲਤਰਨਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ. ) ਸੰਗਰੂਰ ,ਸ੍ਰ.ਅੰਗਰੇਜ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.)ਅਤੇ ਸਕੂਲ ਪ੍ਰਿੰਸੀਪਲ ਸ੍ਰ. ਗੁਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਾਨਦਾਰ ਅਗਾਜ ਕਰਵਾਇਆ । ਇਹਨਾਂ ਮੁਕਾਬਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡੀ.ਐਸ.ਸਪੋਰਟਸ ਸ੍ਰ. ਵਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਲੜਕੀਆਂ ਦੀਆਂ ਵੱਖ ਵੱਖ ਜ਼ਿਲ੍ਹਿਆਂ ਤੋਂ ਵੀਹ ਟੀਮਾਂ ਨੇ ਭਾਗ ਲਿਆ ।ਛਾਜਲੀ ਸਕੂਲ ਦੇ ਕੈਂਪਸ ਵਿੱਚ ਹੋ ਰਹੇ ਮੁਕਾਬਲਿਆਂ ਬਾਰੇ ਸਕੂਲ ਪ੍ਰਿੰਸੀਪਲ ਸ੍ਰ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਕੂਲ ਅਤੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਪੰਜਾਬ ਪੱਧਰ ਦੇ ਟੂਰਨਾਮੈਂਟ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ।ਇਸ ਸਮੇਂ ਸ੍ਰੀਮਤੀ ਵੀਨਾ ਰਾਣੀ ਲੈਕਚਰਾਰ , ਪ੍ਰਿਤਪਾਲ ਸਿੰਘ ਡੀ. ਪੀ.ਆਈ. , ਅਮਰੀਕ ਸਿੰਘ ਚੰਗਾਲ , ਨਾਨਕ ਸਿੰਘ (ਸਟੇਟ ਸਿਲੈਕਟਰ ਕਮੇਟੀ ਮੈਂਬਰ , ਜਗਤਾਰ ਸਿੰਘ ਸ਼ਤੌਜ, ਗੁਰਦਰਸ਼ਨ ਸਿੰਘ, ਜਸਵਿੰਦਰ ਸਿੰਘ ਵਿਰਦੀ ਸਾਇੰਸ ਮਾਸਟਰ, ਤਾਰਾ ਸਿੰਘ , ਸ੍ਰੀਮਤੀ ਹਰਦੀਪ ਕੌਰ ਪੰਜਾਬੀ ਟੀਚਰ , ਅਮਨੀਸ ਕੁਮਾਰ, ਹਰਮੀਤ ਸਿੰਘ , ਬਿਕਰਮਜੀਤ ਸਿੰਘ, ਗੋਬਿੰਦ ਸਿੰਘ ਅਤੇ ਜਸਵੀਰ ਸਿੰਘ ਵਿਰਦੀ ਜਿਲ੍ਹਾ ਮੀਡੀਆ ਕੁਆਡੀਨੇਟਰ ਹਾਜ਼ਰ ਸਨ ।