ਮੋਰਿੰਡਾ 10 ਨਵੰਬਰ ( ਭਟੋਆ )
ਜ਼ਿਲ੍ਹਾ ਰੂਪਨਗਰ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਸ: ਦੇਵਿੰਦਰ ਸਿੰਘ ਜਟਾਣਾ ਨੂੰ ਨੈਸ਼ਨਲ ਇਨਡੋਰ ਰੋਇੰਗ ਮੁਕਾਬਲਿਆਂ ਲਈ ਪੰਜਾਬ ਦੀ ਟੀਮ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ । ਜਿਸ ਲਈ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਪੰਜਾਬ ਐਮਚਿਓਰ ਰੋਇੰਗ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ ਹੈ ।
ਰੂਪਨਗਰ ਰੋਇੰਗ ਐਸੋਸੀਏਸ਼ਨ ਦੀ ਮੀਟਿੰਗ ਸ:ਦਵਿੰਦਰ ਸਿੰਘ ਜਟਾਣਾਂ ਦੀ ਪ੍ਰਧਾਨਗੀ ਹੇਠ ਹੋਈ , ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਸ: ਕੁਲਤਾਰ ਸਿੰਘ ਸੈਣੀ ਨੇ ਦੱਸਿਆ ਕਿ ਨੈਸ਼ਨਲ ਇਨਡੋਰ ਚੈਂਪੀਅਨਸ਼ਿਪ 11 ਨਵੰਬਰ ਤੋਂ ਚੰਡੀਗਡ਼੍ਹ ਵਿਖੇ ਸ਼ੁਰੂ ਹੋ ਰਹੀ ਹੈ , ਇਨ੍ਹਾਂ ਮੁਕਾਬਲਿਆਂ ਵਿੱਚ ਰੋਪੜ ਜ਼ਿਲ੍ਹੇ ਦੇ ਖਿਡਾਰੀ ਜੋ ਪੰਜਾਬ ਦੀ ਟੀਮ ਦਾ ਹਿੱਸਾ ਬਣੇ ਹਨ , ਉਨ੍ਹਾਂ ਖਿਡਾਰੀਆਂ ਦੀ ਐਂਟਰੀ ਫੀਸ ਦੇਣ ਦਾ ਐਸੋਸੀਏਸ਼ਨ ਵੱਲੋਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ । ਸ੍ਰੀ ਸੈਣੀ ਨੇ ਦੱਸਿਆ ਕਿ ਟੀਮ ਦੇ ਕੋਚ ਸ੍ਰੀ ਚੀਮਾ ਨੂੰ ਪੰਜਾਬ ਰੋਇੰਗ ਐਸੋਸੀਏਸ਼ਨ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ ਕਿ ਇਨ੍ਹਾਂ ਖਿਡਾਰੀਆਂ ਦੇ ਰਹਿਣ ਦਾ ਪ੍ਰਬੰਧ ਪੀ ਐਸ ਆਈ ਹੋਸਟਲ ਵਿਚ ਕੀਤਾ ਜਾਵੇਗਾ ਅਤੇ ਇਨਾ ਕੋਲੋਂ ਬਾਰਡਿੰਗ ਤੇ ਲਾਜਿੰਗ ਦੀ ਕੋਈ ਫੀਸ ਨਾ ਲਈ ਜਾਵੇ ।
ਮੀਟਿੰਗ ਵਿਚ ਸੁਰਿੰਦਰ ਸਿੰਘ ਤੋਗੜ ਨੂੰ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਵਜੋਂ ਲਿਆ ਗਿਆ ,ਜਿਸ ਉਤੇ ਹਾਜ਼ਰ ਮੈਂਬਰਾਂ ਪਰਮਿੰਦਰ ਕੌਰ ਤੰਦੋਹਲ , ਯਸ਼ਵੰਤ ਬਸੀ ,ਰਾਜ ਕੁਮਾਰ ਸਿੱਕਾ ਅਤੇ ਗੁਰਮੁਖ ਸਿੰਘ ਸੈਣੀ ਵੱਲੋਂ ਖ਼ੁਸ਼ੀ ਪ੍ਰਗਟ ਕਾਪੀਆਂ ਸਹਿਮਤੀ ਦਿੱਤੀ ਗਈ । ਮੀਟਿੰਗ ਵਿਚ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵਿਧਾਇਕ ਵੱਲੋਂ ਰੋਇੰਗ ਖੇਡ ਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਅਗਵਾਈ ਲਈ ਧੰਨਵਾਦ ਕੀਤਾ ਗਿਆ ।