Hindi English Tuesday, 29 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇਂ ਬਜੁਰਗਾਂ ਦੇ ਰੋਗਾਂ ਵਿੱਚ ਵਾਧਾ- ਡਾ.ਭੂਪਿੰਦਰ ਸਿੰਘ

Updated on Thursday, November 10, 2022 12:11 PM IST

 

 - ਖੁੱਲੇ ਵਿੱਚ ਸੈਰ, ਸਾਇਕਲਿੰਗ ਅਤੇ ਦੌੜ ਤੋਂ ਗੁਰੇਜ ਕੀਤਾ ਜਾਵੇ - ਹੇਮੰਤ ਕੁਮਾਰ

 - ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ - ਹੇਮੰਤ ਕੁਮਾਰ

 ਫਤਹਿਗੜ ਸਾਹਿਬ/ਬੱਸੀ ਪਠਾਣਾਂ , ਦੇਸ਼ ਕਲਿੱਕ ਬਿਓਰੋ

ਪਿਛਲੇ ਕੁੱਝ ਦਿਨਾਂ ਤੋਂ ਫੈਲ ਰਹੇ ਧੁੰਏ ਦੋਰਾਣ ਹੋਣ ਵਾਲੀਆ ਬਿਮਾਰੀਆਂ ਤੇ ਤਕਲੀਫਾਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆ ਸਿਹਤ ਵਿਭਾਗ ਫਤਹਿਗੜ ਸਾਹਿਬ ਦੇ ਸਿਵਲ ਸਰਜਨ ਡਾ.ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ.ਐਚ.ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫਸਰ ਡਾ.ਭੂਪਿੰਦਰ ਸਿੰਘ ਨੇਂ ਕਿਹਾ ਕਿ ਪਿਛਲੇ ਪੰਦਰਾ ਦਿਨਾਂ ਤੋਂ ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇਂ ਬਜੁਰਗਾਂ ਵਿੱਚ ਖਾਸ ਤੋਂਰ ਤੇਂ ਜੋ ਪਹਿਲਾ ਹੀ ਅਸਥਮਾ ਜਾਂ ਸਾਹ ਦੇ ਰੋਗੀ ਹਨ, ਉਹਨਾਂ ਵਿੱਚ ਇਹਨਾਂ ਰੋਗਾਂ ਦੇ ਲੱਛਣਾਂ ਦੀ ਗੰਭੀਰਤਾ ਦੀ ਸਥਿਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲ ਵਿੱਚ ਇਹਨਾਂ ਮਰੀਜਾਂ ਦੀ ਆਮਦ ਵਧੀ ਹੈ। ਇਸ ਤੋਂ ਇਲਾਵਾ ਜਿਲ੍ਹਾ ਹਸਪਤਾਲ ਵਿਖੇ ਸਾਹ ਦੇ ਰੋਗੀਆਂ ਦੀ ਐਮਰਜੈਂਸੀ ਸੇਵਾਵਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ, ਜਿਸ ਵਿੱਚ ਵੀ ਦਿਵਾਲੀ ਤੋਂ ਬਾਦ ਵਾਧਾ ਦੇਖਣ ਨੂੰ ਮਿਲਿਆ ਹੈ। ਉੇਹਨਾਂ ਕਿਹਾ ਕਿ ਇਸ ਮੌਕੇ ਖਾਸ ਤੌਰ ਤੇ ਹਵਾ ਦੇ ਵਿੱਚ PM 2.5 ਕਣਾ ਦੀ ਮਾਤਰਾ ਸਭ ਤੋਂ ਵੱਧ ਹੈ ਜੋ ਕਿ ਸਾਡੇ ਸਾਹ ਦੇ ਨਾਲ ਫੇਫੜਿਆਂ ਦੇ ਕਾਫੀ ਅੰਦਰ ਮਹੀਨ ਸੁਰਾਖਾਂ ਤੱਕ ਪਹੁੰਚ ਕੇ ਓਥੇ ਫੇਫੜਿਆਂ ਦੇ ਹਿੱਸੇ ਨੂੰ ਪ੍ਰਭਾਵਿਤ ਕਰ ਖਤਮ ਕਰ ਦਿੰਦੇ ਸਨ। ਜਿਸ ਨਾਲ ਲੰਬੇ ਸਮੇਂ ਤੱਕ ਨੁਕਸਾਨ ਨਵੀਂ ਪੀੜ੍ਹੀਆਂ ਲਈ ਘਾਤਕ ਸਿੱਧ ਹੋ ਸਕਦਾ ਹੈ। ਆਮ ਤੋਰ ਤੇਂ ਹਵਾ ਵਿੱਚ ਪ੍ਰਦੁਸ਼ਨ ਕਾਰਣ ਅੱਖਾਂ ਵਿੱਚ ਜਲਨ, ਸਾਹ ਦੀ ਤਕਲੀਫ, ਥਕੇਵਾ ਅਤੇ ਚਿੜਚਿੜਾਪਨ ਦੇ ਲੱਛਣ ਸਾਹਮਣੇ ਆ ਰਹੇ ਹਨ। ਬਲਾਕ ਏਜੂਕੇਟਰ ਹੇਮੰਤ ਕੁਮਾਰ ਨੇਂ  ਧੁਏਂ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਲਈ ਜਾਣਕਾਰੀ ਦਿੰਦੇ ਦੱਸਿਆਂ ਕਿ ਖੁੱਲੇ ਵਿੱਚ ਸੈਰ, ਸਾਇਕਲਿੰਗ ਅਤੇ ਦੋੜ ਤੋਂ  ਗੁਰੇਜ ਕੀਤਾ ਜਾਵੇ। ਬਾਹਰ ਨਿਕਲਣ ਸਮੇਂ ਮੁੰਹ ਤੇਂ ਮਾਸਕ ਲਗਾਇਆ ਜਾਵੇ, ਕੱਚੀ ਥਾਂ ਅਤੇ ਧੂੜ ਨੂੰ  ਉਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲ਼ਰ ਜਰੂਰ ਨਾਲ ਰੱਖਣ। ਉਨ੍ਹਾਂ ਕਿਹਾ ਕਿ ਟਰੇਫਿਕ ਦੀ ਸੱਮਸਿਆ ਨੂੰ ਘਟਾਉਣ ਲਈ ਵੱਡੀਆਂ ਗੱਡੀਆ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ। ਜਿਥੇ ਤੱਕ ਹੋ ਸਕੇ ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ।ਘਰਾਂ ਵਿੱਚ ਝਾੜੂ ਦੀ ਬਜਾਏ ਗਿੱਲਾ ਪੋਚਾ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਅਗਰਬੱਤੀ, ਪੱਤੇ ਅਤੇ ਕੱਚਰਾ ਨਾ ਜਲਾਇਆ ਜਾਵੇ।

 
 

ਵੀਡੀਓ

ਹੋਰ
Have something to say? Post your comment
X