ਮੋਰਿੰਡਾ, 5 ਨਵੰਬਰ ( ਭਟੋਆ)
‘ਇਹ ਜਨਮ ਤੇਰੇ ਲੇਖੇ’ ਐੱਨ.ਜੀ.ਓ. ਵਲੋਂ ਜੇ.ਪੀ. ਇੰਕਲੇਵ ਮੋਰਿੰਡਾ ਵਿਖੇ ਮੁਫਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ.ਡੀ. ਪ੍ਰਭਜੋਤ ਕੌਰ ਨੇ ਦੱਸਿਆ ਕਿ ਬਲੱਡ ਬੈਂਕ ਰੋਪੜ੍ਹ ਦੀ ਟੀਮ ਦੀ ਇੰਚਾਰਜ ਡਾ. ਰਾਜਬੀਰ ਕੌਰ ਚੀਮਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 25 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਹਨਾਂ ਦੱਸਿਆ ਕਿ ਕੈਂਪ ਵਿੱਚ ਦਿਲ, ਹੱਡੀਆਂ, ਚਮੜੀ, ਅੱਖ, ਨੱਕ, ਗਲਾ, ਦਿਮਾਗ, ਔਰਤ ਰੋਗਾਂ ਅਤੇ ਦੰਦਾਂ ਦੇ ਮਾਹਿਰ ਡਾਕਟਰ ਪਹੁੰਚੇ ਹੋਏ ਸਨ। ਕੈਂਪ ਦੌਰਾਨ ਲੋੜ੍ਹਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਮੁਫਤ ਇਲਾਜ ਕੀਤਾ ਗਿਆ। ਇਸ ਮੌਕੇ ਕੈਂਪ ਵਿੱਚ ਦੀਦਾਰ ਸਿੰਘ ਭੱਟੀ ਸਾਬਕਾ ਐੱਮ.ਐੱਲ.ਏ. ਵਿਸ਼ੇਸ਼ ਤੌਰ ’ਤੇ ਪੁੱਜੇ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਐੱਨ.ਜੀ.ਓ. ਵਲੋਂ ਇਹ ਕਾਫੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਉਹ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਇਹ ਸੰਸਥਾ ਇਸੇ ਤਰਾਂ ਕੰਮ ਕਰਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਹੋਤਾ ਚੇਅਰਮੈਨ ਰਾਸ਼ਟਰੀ ਵਾਲਮੀਕ ਸਭਾ, ਮੈਡਮ ਚਰਨਜੀਤ ਕੌਰ, ਨਿਰਵੈਰ ਸਿੰਘ ਬਿੱਲਾ, ਕਸ਼ਮੀਰ ਸਿੰਘ, ਡਾ. ਰਣਜੀਤ ਸਿੰਘ, ਡਾ. ਰਾਜਵੀਰ ਕੌਰ ਚੀਮਾ, ਡਾ. ਜਰਨੈਲ ਸਿੰਘ, ਡਾ. ਸਾਰਿਕਾ, ਡਾ. ਮਨੀ ਸ਼ਰਮਾ, ਡਾ. ਦੀਕਸ਼ਾ ਮਹਿਤਾ, ਡਾ. ਰਵਨੀਤ ਕੌਰ, ਡਾ. ਰੀਆ, ਡਾ. ਹਮਜੋਲ ਸਿੰਘ, ਡਾ. ਸੰਦੀਪ ਮਾਵੀ ਆਦਿ ਹਾਜ਼ਰ ਸਨ।