- ਗਰਭਵਤੀ ਔਰਤਾਂ ਦਾ ਏ.ਐਨ.ਸੀ ਚੈੱਕਅਪ, ਬੱਚਿਆਂ ਦਾ ਟੀਕਾਕਰਨ ਯਕੀਨੀ ਬਣਾਉਣ ।
- ਗਰਭਵਤੀ ਔਰਤਾਂ ਨੂੰ ਆਰ.ਸੀ.ਐਚ ਪੋਰਟਲ ਵਿੱਚ ਦਰਜ ਕਰਨਾ ਯਕੀਨੀ ਬਣਾਉਣ - ਐਸ.ਐਮ.ਓ. ਡਾ. ਬਾਲੀ
ਫਤਹਿਗੜ ਸਾਹਿਬ/ ਬੱਸੀ ਪਠਾਣਾਂ 11 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਸਿਵਲ ਸਰਜਨ ਫਤਹਿਗੜ ਸਾਹਿਬ ਡਾ. ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ.ਰਾਕੇਸ਼ ਬਾਲੀ ਨੇ ਦੱਸਿਆ ਕਿ ਅੱਜ ਉਨ੍ਹਾਂ ਪੀ.ਐਚ.ਸੀ ਨੰਦਪੁਰ ਕਲੌੜ ਅਧੀਨ ਸਿਹਤ ਸੰਸਥਾਵਾਂ ਵਿੱਚ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਪੀ.ਐੱਚ.ਸੀ ਅਧੀਨ ਸਿਹਤ ਸੰਸਥਾਵਾਂ ਦਾ ਵੀ ਦੌਰਾ ਕੀਤਾ। ਜਿਸ ਵਿੱਚ ਉਨ੍ਹਾਂ ਉਥੇ ਮੌਜੂਦਾ ਸਟਾਫ ਤੋਂ ਉਥੇ ਦਿੱਤੀਆਂ ਜਾਣ ਵਾਲੀਆਂ ਆਮ ਸਿਹਤ ਸਹੂਲਤਾਂ ਦਾ ਬਾਰੇ ਜਾਣਕਾਰੀ ਲਈ। ਉਨ੍ਹਾਂ ਸਟਾਫ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਫਰਜ ਬਣਦਾ ਹੈ ਕਿ ਉਹ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਨੂੰ ਹਰ ਆਮ ਜਨ ਤੱਕ ਪਹੁੰਚਾਉਣ। ਇਸ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਉਣ ਦੇਣ ਲਈ ਸਟਾਫ ਨੂੰ ਚੇਤਾਇਆ। ਓਟ ਕਲੀਨਿਕ ਦਾ ਵੀ ਜਾਇਜ਼ਾ ਲਿਆ ਗਿਆ ਤੇ ਉਥੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਲਈ । ਇਸ ਦੌਰਾਨ ਉਨ੍ਹਾਂ ਸਬ ਸੈਂਟਰ ਚੂੰਨੀ ਕਲਾਂ ਦਾ ਵੀ ਦੌਰਾ ਕੀਤਾ। ਸਬ ਸੈਂਟਰ ਸਟਾਫ ਨੂੰ ਹਦਾਇਤ ਦਿੰਦਿਆਂ ਡਾ. ਬਾਲੀ ਨੇ ਕਿਹਾ ਕਿ ਉਹ ਸਮੇਂ ਸਮੇਂ ਤੇ ਗਰਭਵਤੀ ਔਰਤਾਂ ਦਾ ਏ.ਐਨ.ਸੀ ਚੈੱਕਅਪ, ਬੱਚਿਆਂ ਦਾ ਟੀਕਾਕਰਨ ਯਕੀਨੀ ਬਣਾਉਣ ਅਤੇ ਆਰ.ਸੀ.ਐਚ ਪੋਰਟਲ ਵਿੱਚ ਦਰਜ ਕਰਨਾ ਯਕੀਨੀ ਬਣਾਉਣ ਤਾਂ ਜ਼ੋ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਆਈ ਡੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਬ ਸੈਂਟਰ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਕੋਵਿਡ-19 ਟੀਕਾਕਰਨ ਦਾ ਟੀਚਾ ਪੂਰਾ ਕਰਨ। ਇਸ ਤੋਂ ਇਲਾਵਾ ਬੂਸਟਰ ਡੋਜ਼ ਵੀ ਲਗਾਉਣ। ਇਸ ਮੌਕੇ ਸਬ ਸੈਂਟਰ ਤੇ ਸਮੂਹ ਸਟਾਫ ਵੀ ਹਾਜਰ ਸੀ।ਇਸ ਮੌਕੇ ਹੋਰ ਸਬ ਸੈਂਟਰ ਦੇ ਏ.ਐਨ.ਐਮ ਅਤੇ ਐਲ.ਐਚ.ਵੀ ਵਿਸ਼ੇਸ਼ ਤੌਰ ਤੇ ਹਾਜਰ ਰਹੇ।