ਮੋਰਿੰਡਾ, 4 ਅਕਤੂਬਰ ( ਭਟੋਆ)
ਸ੍ਰੀ ਰਾਮਲੀਲਾ ਕਮੇਟੀ ਮੋਰਿੰਡਾ ਵੱਲੋਂ ਕਰਾਏ ਕਰਵਾਏ ਜਾ ਰਹੇ ਦੁਸਹਿਰਾ ਸਮਾਗਮਾਂ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮਲੀਲਾ ਕਮੇਟੀ ਮੋਰਿੰਡਾ ਦੇ ਜਨਰਲ ਸਕੱਤਰ ਰਜੇਸ਼ ਸੂਦ ਨੇ ਦੱਸਿਆ ਕਿ ਇਸ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸ੍ਰੀ ਵਿਜੈ ਸ਼ਰਮਾ ਟਿੰਕੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਨੇ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸ੍ਰੀ ਟਿੰਕੂ ਨੇ ਸਦੀਆਂ ਤੋਂ ਦੁਸਹਿਰਾ ਉਤਸਵ ਮਨਾਉਣ ਦਾ ਮਹੱਤਵ ਦੱਸਿਆ।
ਅੱਜ ਦੇ ਕਬੱਡੀ ਟੂਰਨਾਮੈਂਟ ਵਿਚ 45 ਕਿੱਲੋ ਅਤੇ 55 ਕਿੱਲੋ ਭਾਰ ਵਰਗ ਦੇ ਮੈਚ ਕਰਵਾਏ ਗਏ ਜਦਕਿ ਦੁਸਹਿਰੇ ਮੌਕੇ 70 ਕਿਲੋ ਭਾਰ ਵਰਗ ਅਤੇ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਸ੍ਰੀ ਵਿਜੇ ਸ਼ਰਮਾ ਟਿੰਕੂ, ਠੇਕੇਦਾਰ ਅਜੈ ਕੁਮਾਰ ਰਿੰਕੂ, ਮੈਂਬਰ ਅਤੇ ਕੌਂਸਲਰ ਰਾਕੇਸ਼ ਕੁਮਾਰ ਬੱਗਾ, ਰਾਜੇਸ ਸੂਦ ਜਨਰਲ ਸਕੱਤਰ, ਰਾਮਪਾਲ ਥੰਮਣ, ਸੁੱਚਾ ਰਾਮ, ਰਾਜ ਕੁਮਾਰ ਉੱਪਲ, ਪਰਮਜੀਤ ਪੰਮੀ, ਸਤੀਸ਼ ਭਟਨਾਗਰ, ਕੌਂਸਲਰ ਰਾਜੇਸ਼ ਸਿਸੋਦੀਆ ਤੇ ਜਗਦੇਵ ਬਿੱਟੂ, ਸਲੀਮ, ਮਾਸਟਰ ਅਜੈਬ ਸਿੰਘ, ਮਾਸਟਰ ਜਾਗੀਰ ਸਿੰਘ ਦੁੱਮਣਾ, ਮਾਸਟਰ ਕਮਲਜੀਤ ਸਿੰਘ ਰੰਧਾਵਾ, ਭਗਵੰਤ ਸਿੰਘ ਸੋਢੀ, ਪ੍ਰਸਿੱਧ ਕੁਮੈਂਟੇਟਰ ਕੁਲਬੀਰ ਸਿੰਘ ਸਮਰੌਲੀ ਅਤੇ ਇਲਾਕੇ ਦੇ ਪਤਵੰਤੇ ਤੇ ਖਿਡਾਰੀ ਸ਼ਾਮਲ ਸਨ।