ਚੰਡੀਗੜ੍ਹ, 30 ਸਤੰਬਰ, ਦੇਸ਼ ਕਲਿੱਕ ਬਿਓਰੋ ;
ਬਰਨਾਲਾ ਦੇ ਦਮਨੀਤ ਸਿੰਘ ਮਾਨ ਨੇ 36ਵੀਆਂ ਕੌਮੀ ਖੇਡਾਂ ਵਿੱਚ ਹੈਮਰ ਥਰੋਅ ਮੁਕਾਬਲੇ ਵਿੱਚ ਪੰਜਾਬ ਵੱਲੋਂ ਹਿੱਸਾ ਲੈਂਦਿਆ 67.62 ਮੀਟਰ ਥਰੋਅ ਸੁੱਟ ਕੇ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਬਣਾਉਂਦਿਆਂ ਪੰਜਾਬ ਲਈ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨੇ ਦਾ ਤਮਗ਼ਾ ਜਿੱਤਿਆ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਮਨੀਤ ਸਿੰਘ ਮਾਨ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਮਨੀਤ ਭਾਰਤੀ ਅਥਲੈਟਿਕਸ ਦਾ ਸੁਨਹਿਰੀ ਭਵਿੱਖ ਹੈ। ਦਮਨੀਤ ਸੀਨੀਅਰ ਵਰਗ ਵਿੱਚ ਇਸ ਪ੍ਰਾਪਤੀ ਤੋਂ ਪਹਿਲਾ ਜੂਨੀਅਰ ਵਰਗ ਵਿੱਚ ਯੂਥ ਵਿਸ਼ਵ ਚੈਂਪੀਅਨਸ਼ਿਪ ਤੇ ਯੂਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ ਹੈ।