ਮੋਹਾਲੀ: 24 ਸਤੰਬਰ, ਜਸਵੀਰ ਸਿੰਘ ਗੋਸਲ
ਸਰਕਾਰੀ ਸੀਨੀਅਰ ਸੈਕੰਡਰੀ ਸੋਹੀਆਂ ਕਲਾਂ ਨੇ ਸਕੂਲੀ ਖੇਡਾਂ ਵਿੱਚ ਕਬੱਡੀ ਸਰਕਲ ਅੰਡਰ-17 ਜਿਲ੍ਹਾ ਪੱਧਰ ਤੇ ਜਿੱਤੀ । ਸੋਹੀਆਂ ਕਲਾਂ ਸਕੂਲ ਨੇ ਕੁਆਟਰ ਫਾਈਨਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ, ਸੈਮੀਫਾਈਨਲ ਵਿੱਚ ਅਜਨਾਲਾ ਸਕੂਲ ਲੜਕੇ ਅਤੇ ਫਾਈਨਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿੱਲਚੀਆਂ ਨੂੰ 5 ਅੰਕਾਂ ਦੇ ਮੁਕਾਬਲੇ 17 ਅੰਕਾਂ ਨਾਲ ਹਰਾ ਕੇ ਜਿਲਾ ਚੈਂਪੀਅਨਸ਼ਿਪ ਜਿੱਤੀ। ਇਹਨਾਂ ਮੁਕਾਬਲਿਆਂ ਵਿੱਚ ਲਕਸ਼ਯ ਜੋਸ਼ੀ ,ਬੱਬੂ ਸਿੰਘ, ਪ੍ਰਿੰਸ, ਅੰਮ੍ਰਿਤਪਾਲ ਸਿੰਘ ਆਦਿ ਬਹੁਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇੱਥੇ ਇਹ ਦੱਸਣਯੋਗ ਹੈ ਕਿ ਸੋਹੀਆਂ ਕਲਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਕਬੱਡੀ ਸਰਕਲ ਵਿੱਚ ਜਿੱਲਾ ਪੱਧਰ ਖਿਤਾਬ ਜਿੱਤਿਆ ।ਖਿਡਾਰੀਆਂ ਦੀ ਤਿਆਰੀ ਵਿੱਚ ਸਕੂਲ ਦੇ ਮੁਕੇਸ਼ ਜੋਸ਼ੀ ਦਾ ਅਹਿਮ ਯੋਗਦਾਨ ਹੈ। ਜੋਸ਼ੀ ਰੋਜਾਨਾ ਸਵੇਰੇ ਅਤੇ ਸ਼ਾਮ ਇਹਨਾਂ ਖਿਡਾਰੀਆਂ ਨੂੰ ਪ੍ਰੈਕਟਿਸ ਕਰਵਾਉਦਾ ਹੈ ।ਜੇਤੂ ਟੀਮ ਅਤੇ ਮੁਕੇਸ਼ ਜੋਸ਼ੀ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਪਵਨਪ੍ਰੀਤ ਕੌਰ ਅਤੇ ਅਮਨ ਸ਼ਰਮਾ ਵੱਲੋ ਹਾਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਸਟੇਟ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੱਤੀਆ।ਇਸ ਮੌਕੇ ਅਨੀਤਾ ਕੋਹਲੀ, ਅਸ਼ਵਨੀ ਅਵਸਥੀ, ਹਰਪਾਲ ਸਿੰਘ, ਹਰਪ੍ਰੀਤ ਸਿੰਘ, ਗੋਪੀਚੰਦ, ਅਮਨਪ੍ਰੀਤ ਸਿੰਘ, ਸੁਨੀਤਾ ਸ਼ਰਮਾ, ਸਤਿੰਦਰਜੀਤ, ਰਜਿੰਦਰ ਕੌਰ, ਨਿਰਮਲਜੀਤ ਕੌਰ, ਗੀਤੂ, ਪਰਮਿੰਦਰ ਕੌਰ, ਬਲਬੀਰ ਕੌਰ ਨੀਤੂ ਜੋਸ਼ੀ , ਮਮਤਾ ਸ਼ਰਮਾ ਨਵੀਨ ਗੰਭੀਰ ਆਦਿ ਹਾਜ਼ਰ ਸਨ।