ਸਮਾਣਾ: 20 ਸਤੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਹਿੱਤ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ' ਖੇਡਾਂ ਵਤਨ ਪੰਜਾਬ ਦੀਆਂ ' ਤਹਿਤ ਬਲਾਕ ਸਮਾਣਾ-2 ਦੇ ਸਕੂਲਾਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਸ.ਪ੍ਰ.ਸ. ਖੇੜੀ ਮੱਲਾਂ ਦੀ ਲੜਕੀਆਂ ਦੀ ਕਬੱਡੀ (ਨੈਸ਼ਨਲ ਸਟਾਈਲ ) ਟੀਮ ਦੁਆਰਾ ਪਹਿਲਾਂ ਕਲੱਸਟਰ ਲੈਵਲ 'ਤੇ ਪਹਿਲਾ ਸਥਾਨ ਅਤੇ ਫਿਰ ਕਲੱਸਟਰ ਗੱਜੂਮਾਜਰਾ ਟੀਮ ਦੇ ਤੌਰ ਤੇ ਖੇਡਦੇ ਹੋਏ , ਪੂਰੇ ਬਲਾਕ ਸਮਾਣਾ-2 ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੱਜ ਸਕੂਲ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਸ੍ਰੀਮਤੀ ਰਣਦੀਪ ਕੌਰ ਸਰਪੰਚ ਪਿੰਡ ਖੇੜੀ ਮੱਲਾਂ, ਸ. ਹਰਦੀਪ ਸਿੰਘ ਵੱਲੋਂ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਸਹਿ - ਵਿੱਦਿਅਕ ਮੁਕਾਬਲਿਆਂ, ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਮੁੱਖੀ ਸ.ਅਵਤਾਰ ਸਿੰਘ ਦੁਆਰਾ ਹਾਜ਼ਰ ਪਤਵੰਤਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ ਗਿਆ । ਪ੍ਰੋਗਰਾਮ ਦੌਰਾਨ ਸਕੂਲ ਮੁੱਖੀ ਅਵਤਾਰ ਸਿੰਘ, ਮੈਡਮ ਹਰਵਿੰਦਰ ਕੌਰ, ਰਾਣੀ ਕੌਰ, ਇੰਦਰਜੀਤ ਕੌਰ,ਕੁਲਵਿੰਦਰ ਕੌਰ,ਜਸਵੀਰ ਕੌਰ ਅਤੇ ਰਾਜੂ ਆਦਿ ਹਾਜ਼ਰ ਸਨ।