ਮੋਹਾਲੀ: 20 ਸਤੰਬਰ, ਦੇਸ਼ ਕਲਿੱਕ ਬਿਓਰੋ
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਕ੍ਰਿਕਟ ਟੀ 20 ਮੈਚ ਅੱਜ ਸ਼ਾਮ 7.30 ਵਜੇ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਆਸਟ੍ਰੇਲਿਆ ਦੀ ਟੀਮ ਟੀ-20 ਵਿਸ਼ਵ ਕੱਪ ਦੀ ਪਿਛਲੀ ਵਾਰ ਦੀ ਜੇਤੂ ਹੈ ਤੇ ਇਸ ਵਾਰ ਇਹ ਵਿਸ਼ਵ ਪੱਧਰੀ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਹੀ ਹੋਣਾ ਹੈ। ਭਾਰਤ ਇਸ ਕ੍ਰਿਕਟ ਸੀਜੀਜ਼ ਵਿਚ ਆਪਣੀ ਮਜ਼ਬੂਤ ਟੀਮ ਦੇ ਨਾਲ ਉਤਰ ਰਿਹਾ ਹੈ। ਕਪਤਾਨ ਰੋਹਿਤ ਨੇ ਇਹ ਸਪੱਸ਼ਟ ਕੀਤਾ ਸੀ ਕਿ ਉਸ ਦੇ ਨਾਲ ਓਪਨਿੰਗ ਕਰਨ ਲਈ ਕੇਐੱਲ ਰਾਹੁਲ ਉਤਰਨਗੇ ਇਸ ਤੋਂ ਬਾਅਦ ਸਿਖਰਲੇ ਨੰਬਰ ਵਿਚ ਤਬਦੀਲੀ ਦੀ ਕੋਈ ਤਬਦੀਲੀ ਨਹੀਂ ਹੈ। ਸਭ ਦੀਆਂ ਨਜ਼ਰਾਂ ਅੱਜ ਦੇ ਇਸ ਮੈਚ ਵਿੱਚ ਲੱਗੀਆਂ ਹੋਈਆਂ ਹਨ ਕਿ ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਰਹੇਗਾ।