ਮੋਰਿੰਡਾ 16 ਸਤੰਬਰ ( ਭਟੋਆ )
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲਾ ਪੱਧਰ ਦੇ ਹੋਏ ਵੱਖ-- ਵੱਖ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਕਰਦਿਆਂ ਜਿੱਥੇ ਕਈ ਇਨਾਮ ਪ੍ਰਾਪਤ ਕੀਤੇ ਹਨ, ਉੱਥੇ ਹੀ ਹੁਣ ਲੜਕੀਆਂ ਦੀ ਕਬੱਡੀ ਟੀਮ ਸੂਬਾ ਪੱਧਰੀ ਖੇਡੇਗੀ । ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਧੀਮਾਨ ਨੇ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਅਤੇ ਅਥਲੈਟਿਕ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕੀਤੀਆਂ ਹਨ । ਕਬੱਡੀ ਸਰਕਲ ਸਟਾਇਲ ਅੰਡਰ-- 17 ਸਾਲ ਵਿੱਚ ਲੜਕੀਆਂ ਦੀ ਟੀਮ ਨੇ ਜਿਲ੍ਹੇ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ । ਚਮਕੌਰ ਸਾਹਿਬ ਬਲਾਕ ਵਿੱਚੋ ਵੀ ਕਬੱਡੀ ਸਰਕਲ ਸਟਾਇਲ ਦੌਰਾਨ ਲੜਕੀਆਂ ਨੇ ਸੈਮੀਫਾਈਨਲ ਵਿੱਚ ਮੋਰਿੰਡਾ ਬਲਾਕ ਨੂੰ ਹਰਾਇਆ ਅਤੇ ਫਾਇਨਲ ਵਿੱਚ ਚਮਕੌਰ ਸਾਹਿਬ ਦੀ ਟੀਮ -- 1 ਨੂੰ ਹਰਾ ਕੇ ਜ਼ਿਲੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਏ ਜ਼ਿਲਾ ਪੱਧਰੀ ਮੁਕਾਬਲਿਆਂ ਦੌਰਾਨ ਅੰਡਰ -- 14 ਸਾਲ ਵਿੱਚ ਕਬੱਡੀ ਲੜਕੀਆਂ ਅਤੇ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਸਰਕਲ ਸਟਾਇਲ ਕਬੱਡੀ ਅੰਡਰ-- 14 ਸਾਲ ਦੀ ਸਾਰੀ ਟੀਮ ਅਤੇ ਲੜਕਿਆਂ ਦੀ ਵੀ ਅੰਡਰ -- 14 ਸਾਲ ਟੀਮ ਵਿੱਚੋਂ 6 ਲੜਕੇ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਹਨ । ਇਨ੍ਹਾਂ ਸਾਰੇ ਹੀ ਜੇਤੂ ਖਿਡਾਰੀਆਂ ਨੂੰ ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ , ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਅਤੇ ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਰਾਜ ਪੱਧਰੀ ਖੇਡਾਂ ਵਿੱਚ ਵੀ ਇਸੇ ਤਰ੍ਹਾਂ ਸਕੂਲ ਦਾ ਨਾਮ ਰੌਸ਼ਨ ਕਰਨ ।