- ਸਿਹਤਮੰਦ ਜੀਵਨ ਲਈ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਜ਼ਰੂਰੀ: ਨਰਿੰਦਰ ਪਾਲ ਸਿੰਘ
ਦਲਜੀਤ ਕੌਰ ਭਵਾਨੀਗੜ੍ਹ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 15 ਸਤੰਬਰ, 2022: ਪੋਸ਼ਣ ਮਹੀਨੇ ਤਹਿਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸ਼੍ਰੀ ਨਰਿੰਦਰਪਾਲ ਸਿੰਘ ਬਲਾਕ ਐਕਸਟੈਨਸ਼ਨ ਅਫਸਰ ਪੀ. ਐਚ. ਸੀ. ਕੌਹਰੀਆਂ ਨੇ ਰਿਸੌਰਸ ਪਰਸਨ ਦੇ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਸੰਤੁਲਿਤ ਆਹਾਰ ਦੀ ਮਹੱਤਤਾ ਅਤੇ ਉਸਦੇ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ। ਫਾਸਟ ਫੂਡ ਤੋਂ ਬਚਣ ਲਈ ਵਲੰਟੀਅਰਜ਼ ਨੂੰ ਪ੍ਰੇਰਿਤ ਕਰਦੇ ਹੋਏ ਸਥਾਨਕ ਫਲ ਸਬਜ਼ੀਆਂ ਖਾਣ ਨੂੰ ਤਰਜੀਹ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਜ਼ਰੂਰੀ ਹਨ।
ਉਨ੍ਹਾਂ ਨਕਾਰਾਤਮਕ ਵਿਚਾਰਾਂ ਨੂੰ ਤਿਆਗ ਕੇ ਜ਼ਿੰਦਗੀ ਹੰਢਾਉਣ ਲਈ ਪ੍ਰੇਰਿਤ ਕੀਤਾ। ਡਾ.ਰਮਨਦੀਪ ਕੌਰ, ਐਨ.ਐਸ.ਐਸ ਪ੍ਰੋਗਰਾਮ ਅਫਸਰ ਨੇ ਵਲੰਟੀਅਰਜ਼ ਨਾਲ ਵਿਚਾਰ ਸਾਂਝੇ ਕਰਦੇ ਹੋਏ ਪਾਣੀ ਦੀ ਸ਼ਰੀਰ ਨੂੰ ਜ਼ਰੂਰਤ ਅਤੇ ਸਹੀ ਖਾਨ-ਪਾਨ ਬਾਰੇ ਦੱਸਿਆ। ਓਹਨਾਂ ਨੇ ਵਲੰਟੀਅਰਜ਼ ਨੂੰ ਇਹ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ.ਅਚਲਾ, ਐਨ.ਐਸ.ਐਸ ਪ੍ਰੋਗਰਾਮ ਅਫਸਰ ਪ੍ਰੋ.ਦਰਸ਼ਨ ਕੁਮਾਰ, ਚਮਕੌਰ ਸਿੰਘ, ਡਾ. ਮਨਪ੍ਰੀਤ ਕੌਰ ਹਾਂਡਾ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਰਘਬੀਰ ਸਿੰਘ , ਸ਼੍ਰੀ ਭਰਪੂਰ ਸਿੰਘ, ਸ਼੍ਰੀ ਲਖਵਿੰਦਰ ਸਿੰਘ ਬੰਟੀ, ਵੀਰ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।