ਮੋਰਿੰਡਾ 15 ਸਤੰਬਰ ( ਭਟੋਆ )
ਖੇਡਾਂ ਵਤਨ ਪੰਜਾਬ ਦੀਆਂ ਦੇ ਬੈਨਰ ਹੇਠ ਨਹਿਰੂ ਸਟੇਡੀਅਮ ਰੋਪੜ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਖਿਡਾਰੀਆਂ ਨੇ ਹੈਂਡਬਾਲ ਚੈਂਪੀਅਨਸ਼ਿਪ ਜਿੱਤ ਹਾਸਲ ਕੀਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਨੇ ਦੱਸਿਆ ਕਿ ਅੰਡਰ 14 ਵਰਗ ਲੜਕਿਆਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਫਾਈਨਲ ਮੈਚ ਦੌਰਾਨ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਮੁੰਡਿਆਂ ਦੀ ਟੀਮ ਨੇ ਰੋਪੜ ਕੋਚਿੰਗ ਸੈਂਟਰ ਦੀ ਟੀਮ ਨੂੰ 18-13 ਭਾਵ ਪੰਜ ਸਕੋਰਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ । ਇਸੇ ਤਰ੍ਹਾਂ ਅੰਡਰ 14 ਵਰਗ ਲੜਕੀਆਂ ਦੇ ਮੁਕਾਬਲੇ ਵਿੱਚ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀ ਟੀਮ ਨੇ ਗੌਰਮਿੰਟ ਗਰਲਜ਼ ਸਕੂਲ ਰੋਪੜ ਦੀ ਟੀਮ ਨੂੰ 9-0 ਦੇ ਫ਼ਰਕ ਨਾਲ ਹਰਾ ਕੇ ਜ਼ਿਲ੍ਹਾ ਹੈਂਡਬਾਲ ਅੰਡਰ -14 ਚੈਂਪੀਅਨਸ਼ਿਪ ਜਿੱਤੀ ਹੈ । ਉਨ੍ਹਾਂ ਇਸ ਜਿੱਤ ਲਈ ਦੋਨੋਂ ਟੀਮਾਂ ਦੇ ਕੋਚਾਂ ਰਜੇਸ਼ ਕੁਮਾਰ ਛੰਮਾ ਅਤੇ ਪਵਨ ਕੁਮਾਰ ਪੰਮਾ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀਆਂ ਦੋਨੋਂ ਟੀਮਾਂ ਨੂੰ ਜਿੱਤ ਹਾਸਲ ਹੋਈ ਹੈ। ਇਸ ਸਮੇਂ ਹੋਰਨਾਂ ਤੋਂ ਬਿਨਾਂ ਕਲੱਬ ਦੇ ਕੋਚ ਸੁਰਿੰਦਰ ਛਿੰਦਰੀ ਅਤੇ ਕਲੱਬ ਦੇ ਵਾਇਸ ਪ੍ਰਧਾਨ ਕ੍ਰਿਸ਼ਨ ਸਿੰਘ ਰਾਣਾ ਵੀ ਹਾਜਰ ਸਨ।