ਮਾਨਸਾ, 13 ਸਤੰਬਰ:ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋੋ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਜ਼ਿਲ੍ਹਾ ਮਾਨਸਾ ਵਿਚ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਖੇਡਾਂ ਦੇ ਦੂਸਰੇੇ ਦਿਨ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਉਪਰੰਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਜ਼ਿਲ੍ਹੇ ਦੇ ਵੱਖ ਮੈਦਾਨਾਂ ਵਿਚ ਖਿਡਾਰੀਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ।
ਦੂਜੇ ਦਿਨ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਾਕਸਿੰਗ-ਅੰੰਡਰ 14 ਲੜਕੀਆਂ ਦੇ ਵੇਟ 28-30 ਕਿਲੋੋ ਵਿਚ ਸਿਮਰਨ ਕੌੌਰ, ਬੁਢਲਾਡ ਨੇ ਪਹਿਲਾ ਅਤੇ ਪ੍ਰਭਲੀਨ ਕੌੌਰ, ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵੇਟ 34-36 ਕਿਲੋੋ ਵਿਚ ਕਿਰਨ ਕੌੌਰ ਬੁਢਲਾਡਾ ਨੇ ਪਹਿਲਾ, ਵੇਟ 38-40 ਕਿਲੋੋ ਵਿਚ ਜੋੋਤੀ ਕੌੌਰ ਬੁਢਲਾਡਾ ਨੇ ਪਹਿਲਾ ਅਤੇ ਦਿਪਾਂਸੂ, ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵੇਟ 60-63 ਕਿਲੋੋ ਵਿਚ ਨਵਦੀਪ ਕੋੌਰ, ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵੇਟ ਦੇ 44-46 ਕਿਲੋ ਵਿਚ ਅਰਸ਼ਦੀਪ ਕੌੌਰ, ਭੀਖੀ ਨੇ ਪਹਿਲਾ ਅਤੇ ਅਮਨਜੋੋਤ ਕੌੌਰ ਜੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਫੁੱਟਬਾਲ ਅੰਡਰ-14 ਲੜਕੀਆਂ ਵਿਚ ਜੋੋਗਾ ਲੜਕੀਆਂ (ਬਲਾਕ ਭੀਖੀ) ਨੇ ਪਹਿਲਾ ਅਤੇ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ , ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿਚ ਡੀ.ਏ.ਵੀ ਪਬਲਿਕ ਸਕੁੂਲ ਬੁਢਲਾਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਕਬੱਡੀ ਨੈਸਨਲ ਸਟਾਇਲ ਅੰਡਰ-14 ਲੜਕੀਆਂ ਵਿਚ ਮਾਡਲ ਸਕੂਲ ਕੁਲਰੀਆਂ ਨੇ ਪਹਿਲਾ ਅਤੇ ਸਮਾਰਟ ਸਕੂਲ ਕੁਲਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਸਮਾਰਟ ਸਕੂਲ ਕੁਲਰੀਆਂ ਨੇ ਪਹਿਲਾ ਅਤੇ ਮਾਡਲ ਸਕੂਲ ਦਾਤੇਵਾਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ਵਿਚ ਸ.ਸ.ਸ. ਕੁਸਲਾ ਨੇ ਪਹਿਲਾ ਅਤੇ ਸ.ਹ.ਸ. ਬੀਰ ਹੋੋਡਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਸ.ਸ.ਸ. ਦਾਤੇਵਾਸ ਨੇ ਪਹਿਲਾ ਅਤੇ ਸ.ਸ.ਸ. ਕੋੋਟੜਾ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਖੋਹ-ਖੋਹ ਅੰਡਰ-14 ਲੜਕਿਆਂ ਵਿਚ ਸ.ਮ.ਸ. ਟਾਹਲੀਆਂ ਨੇ ਪਹਿਲਾ ਅਤੇ ਡੀ.ਏ.ਵੀ.ਸਕੂਲ ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿਚ ਸ.ਹ.ਸ ਚਕੇਰੀਆਂ ਨੇ ਪਹਿਲਾ ਸਥਾਨ ਅਤੇ ਐਸ.ਜੇ.ਐਸ.ਪੀ.ਐਸ. ਕੋੋਟਧਰਮੂ ਨੇ ਦੁੂਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਬਾਸਕਿਟਬਾਲ ਅੰਡ-14 ਲੜਕਿਆ ਵਿਚ ਸਰਦੂਲਗੜ੍ਹ ਨੇੇ ਪਹਿਲਾ ਅਤੇ ਪਿੰਡ ਠੂਠਿਆਂਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿਚ ਠੂਠਿਆਂ ਵਾਲੀ ਨੇ ਪਹਿਲਾ ਅਤੇ ਵਿਦਿਆ ਭਾਰਤੀ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜੂਡੋੋ- ਅੰਡਰ 14 ਲੜਕੀਆਂ 28 ਕਿਲੋੋ ਵਿਚ ਰਮਨੀਤ ਕੌੌਰ ਵਿਦਿਆ ਭਾਰਤ ਮਾਨਸਾ ਨੇ ਪਹਿਲਾ ਅਤੇ ਸਿਮਰਨ ਕੌੌਰ ਸ.ਸ.ਸ.ਸਕੂਲ ਭੀਖੀ ਨੇ ਦੂਜੇ ਸਥਾਨ ਪ੍ਰਾਪਤ ਕੀਤਾ। ਅੰਡਰ-17 ਦੇ 40 ਕਿਲੋੋ ਵਿਚ ਸੋਮਾ ਕੌੌਰ ਜੀ.ਐਸ.ਐਸ.ਐਸ.ਨੰਗਲ ਕਲਾਂ ਨੇ ਪਹਿਲਾ ਅਤੇ ਜਸਪ੍ਰੀਤ ਕੋੌਰ ਸ.ਸ.ਸ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।