ਮੋਰਿੰਡਾ 13 ਸਤੰਬਰ ( ਭਟੋਆ )
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਾਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਪਹਿਲੇ ਦਿਨ ਸ਼ਾਨਦਾਰ ਖੇਡ ਮੁਕਾਬਲੇ ਹੋਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਦਰਸ਼ਕਾਂ ਨੇ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਵਿਚ ਕੋਈ ਕਸਰ ਨਹੀਂ ਛੱਡੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 100 ਮੀਟਰ ਦੌੜ ਵਿੱਚ ਕੁੜੀਆਂ ਦੇ ਵਰਗ ਤਹਿਤ ਅੰਡਰ-14 ਵਿੱਚ ਪਹਿਲਾ ਸਥਾਨ ਲਖਵਿੰਦਰ ਕੌਰ ਨੂਰਪੁਰ ਬੇਦੀ ਨੇ , ਮਨਰੀਤ ਕੌਰ ਰੋਪੜ ਨੇ ਦੂਜਾ ਅਤੇ ਕੋਮਲ ਨੂਰਪੁਰ ਬੇਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕਿਆਂ ਦੀ 100 ਮੀਟਰ ਅੰਡਰ -14 ਵਰਗ ਵਿੱਚ ਅਰੁਣ ਸ਼ਰਮਾ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਗਗਨਦੀਪ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ 14 ਵਿੱਚ ਲੜਕੀਆਂ ਦੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਦਲਜੀਤ ਕੌਰ ਨੂਰਪੁਰ ਬੇਦੀ, ਦੂਜਾ ਸਥਾਨ ਅਨਮੋਲਪ੍ਰੀਤ ਕੌਰ ਅਤੇ ਤੀਜਾ ਸਥਾਨ ਮੰਨਤ ਸ੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ। ਇਸੇ ਵਰਗ ਵਿੱਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਰਮਨਪ੍ਰੀਤ ਸਿੰਘ ਨੂਰਪੁਰ ਬੇਦੀ ਨੇ , ਦੂਜਾ ਸਥਾਨ ਪ੍ਰਭਜੋਤ ਸਿੰਘ ਨੂਰਪੁਰ ਬੇਦੀ ਅਤੇ ਅਰਪਿਤ ਸ਼ਰਮਾ ਰੋਪੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਦੇ ਮੈਚਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ (ਬੀ) ਨੇ ਰੋਪੜ (ਬੀ) ਟੀਮ ਨੂੰ ਮਾਤ ਦਿੱਤੀ, ਨੂਰਪੁਰ ਬੇਦੀ (ਬੀ) ਨੇ ਸ੍ਰੀ ਚਮਕੌਰ ਸਾਹਿਬ (ਬੀ) ਟੀਮ ਨੂੰ ਹਰਾਇਆ, ਸ੍ਰੀ ਚਮਕੌਰ ਸਾਹਿਬ (ਏ) ਨੇ ਮੋਰਿੰਡਾ (ਬੀ) ਨੂੰ ਹਰਾਇਆ, ਰੋਪੜ (ਏ) ਨੇ ਮੋਰਿੰਡਾ (ਏ) ਨੂੰ ਮਾਤ ਦਿੱਤੀ, ਨੂਰਪੁਰ ਬੇਦੀ (ਏ) ਨੇ ਸ੍ਰੀ ਅਨੰਦਪੁਰ ਸਾਹਿਬ (ਬੀ) ਨੂੰ ਹਰਾਇਆ, ਸ੍ਰੀ ਅਨੰਦਪੁਰ ਸਾਹਿਬ (ਏ) ਨੇ ਨੂਰਪੁਰ ਬੇਦੀ (ਬੀ) ਨੂੰ ਹਰਾਇਆ ਅਤੇ ਨੂਰਪੁਰ ਬੇਦੀ (ਏ) ਨੇ ਸ੍ਰੀ ਚਮਕੌਰ ਸਾਹਿਬ (ਏ) ਨੂੰ ਹਰਾਇਆ।
ਅੰਡਰ-14 ਬਾਸਕਟ ਬਾਲ ਲੜਕਿਆਂ ਵਿੱਚ ਕੋਚਿੰਗ ਸੈਂਟਰ ਰੋਪੜ-2 ਨੇ ਸ.ਸ.ਸ.ਸਕੂਲ ਲੜਕੇ ਰੋਪੜ (ਏ) ਨੂੰ ਮਾਤ ਦਿੱਤੀ, ਹੋਲੀ ਫੈਮਲੀ ਸਕੂਲ ਰੋਪੜ ਨੇ ਬੀ.ਬੀ.ਐਮ. ਨੰਗਲ ਨੂੰ ਮਾਤ ਦਿੱਤੀ, ਸ.ਸ.ਸ.ਸਕੂਲ ਲੜਕੇ ਰੋਪੜ (ਬੀ) ਨੇ ਕੋਚਿੰਗ ਸੈਂਟਰ-2 ਨੂੰ ਹਰਾਇਆ ਅਤੇ ਗਾਰਡਨ ਵੈਲੀ ਸਕੂਲ ਮੋਰਿੰਡਾ ਨੇ ਸ਼ਿਵਾਲਿਕ ਸਕੂਲ ਰੋਪੜ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
ਇਸੇ ਵਰਗ ਵਿਚ ਲੜਕੀਆਂ ਦੇ ਮੁਕਾਬਲੇ ਵਿਚ ਸ਼ਿਵਾਲਿਕ ਸਕੂਲ ਰੋਪੜ (ਬੀ) ਨੇ ਗਰਲਜ਼ ਸਕੂਲ ਰੋਪੜ (ਏ) ਨੂੰ ਮਾਤ ਦਿੱਤੀ, ਹੋਲੀ ਫੈਮਲੀ ਸਕੂਲ ਰੋਪੜ (ਏ) ਨੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨੂੰ ਮਾਤ ਦਿੱਤੀ, ਹੋਲੀ ਫੈਮਲੀ ਸਕੂਲ (ਬੀ) ਨੇ ਰਾਮ ਰਾਏ ਸਕੂਲ ਕਟਲੀ ਨੂੰ ਹਰਾਇਆ ਅਤੇ ਗਰਲਜ਼ ਸਕੂਲ ਰੋਪੜ (ਬੀ) ਨੇ ਸ਼ਿਵਾਲਿਕ ਸਕੂਲ ਰੋਪੜ ਨੂੰ ਮਾਤ ਦਿੱਤੀ।