ਵਿਧਾਇਕ ਡਾ ਚਰਨਜੀਤ ਸਿੰਘ ਨੇ ਕੀਤੇ 44 ਮਰੀਜ਼ਾਂ ਦੇ ਆਪ੍ਰੇਸ਼ਨ
ਮੋਰਿੰਡਾ, 9 ਸਤੰਬਰ ( ਭਟੋਆ)
ਸੋਸ਼ਲ ਵੈਲਫੇਅਰ ਕਲੱਬ ਰਜਿ. ਢੰਗਰਾਲੀ ਵਲੋਂ ਸ਼ੁਭਕਰਮਨ ਹਸਪਤਾਲ ਮੋਰਿੰਡਾ ਵਿਖੇ 26ਵਾਂ ਮੁਫਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਗਿਆ । ਜਿਸ ਵਿਚ ਡਾ ਚਰਨਜੀਤ ਸਿੰਘ ਵਿਧਾਇਕ ਸ੍ਰੀ ਚਮਕੌਰ ਸਾਹਿਬ ਨੇ 44 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਬਾਠ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਟੀਮ ਵਲੋਂ 220 ਮਰੀਜਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 44 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਅਤੇ
77 ਮਰੀਜ਼ਾਂ ਨੂੰ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ । ਕਲੱਬ ਵੱਲੋਂ ਮਰੀਜ਼ਾਂ ਨੂੰ ਛੱਡਣ ਅਤੇ ਲਿਆਉਂਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਬਾਠ , ਜਨਰਲ ਸਕੱਤਰ ਜਥੇਦਾਰ ਸਵਰਨ ਸਿੰਘ ਢੰਗਰਾਲੀ,ਸੁਖਵਿੰਦਰ ਸਿੰਘ, ਜਗਜੀਤ ਸਿੰਘ , ਯਾਦਵਿੰਦਰ ਸਿੰਘ , ਸਰਪੰਚ ਗੁਰਪ੍ਰੀਤ ਸਿੰਘ ਬਾਠ ਢੰਗਰਾਲੀ , ਸ: ਬੂਟਾ ਸਿੰਘ ਚਤਾਮਲਾ ,ਅਤੇ ਵਰਿੰਦਰਪਾਲ ਸਿੰਘ ਪੀਏ ਆਦਿ ਵੀ ਹਾਜ਼ਰ ਸਨ ।