ਮੋਰਿੰਡਾ 8 ਸਤੰਬਰ ( ਭਟੋਆ )
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਵਿੱਚ ਪ੍ਰਿੰਸੀਪਲ ਮਲਕੀਤ ਸਿੰਘ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇਨਾਮ ਜੇਤੂ ਵਿਦਿਆਰਥੀਆਂ ਦਾ ਸਕੂਲ ਪੁੱਜਣ ਤੇ ਸਵਾਗਤ ਕੀਤਾ ਗਿਆ ਅਤੇ ਰਾਜਵੀਰ ਸਿੰਘ ਡੀ.ਪੀ.ਈ ਦੀ ਪ੍ਰੰਸ਼ਸਾ ਕੀਤੀ ਗਈ , ਜਿਨਾਂ ਦੀ ਮਿਹਨਤ ਸਦਕਾ ਵਿਦਿਆਰਥੀ ਜੇਤੂ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪੰਜਾਬੀ ਅਧਿਆਪਕ ਕੁਲਤਾਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਮਲਕੀਤ ਸਿੰਘ ਵੱਲੋ ਗੋਲਡ ਮੈਡਲ ਜੇਤੂ ਦੋ ਵਿਦਿਆਰਥੀਆਂ ਨੂੰ 501/- ਰੁਪਏ ਪ੍ਰਤੀ ਨੇ ਵਿਦਿਆਰਥੀ ਨਗਦ ਇਨਾਮ ਦਿੱਤਾ ਗਿਆ ਅਤੇ ਕੱਬਡੀ ਦੀ ਅੰਡਰ 21 ਜੇਤੂ ਟੀਮ ਦੇ ਪ੍ਰਤੀ ਖਿਡਾਰੀ ਨੂੰ 101 ਰੁਪਏ ਦਾ ਇਨਾਮ ਦਿੱਤਾ ਗਿਆ, ਉੱਥੇ ਦੂਜੇ ਸਥਾਨ ਤੇ ਰਹੀ ਕੁੜੀਆਂ ਦੀ ਕਬੱਡੀ ਟੀਮ ਨੂੰ ਵੀ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਜਿਲਾ ਪੱਧਰੀ ਮੁਕਾਬਲੇ ਲਈ ਸਕੂਲ ਮੁੱਖੀ ਵੱਲੋਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ।
ਇਸ ਮੌਕੇ ਸਕੂਲ ਵਿੱਚ ਵਿਸ਼ਵ ਸਾਖਰਤਾ ਦਿਵਸ ਵੀ ਮਨਾਇਆ ਗਿਆ ਇਸ ਮੌਕੇ ਭਾਸ਼ਣ ਤੇ ਰੋਲ ਪਲੇਅ ਕਰਵਾਏ ਗਏ ਜਿਸ ਦੀ ਤਿਆਰੀ ਹਰਪ੍ਰੀਤ ਕੌਰ ਲਾਇਬ੍ਰੇਰੀਅਨ, ਅਨੁਰਾਧਾ ,ਦਰਸ਼ਨ ਸਿੰਘ ਵੱਲੋਂ ਕਰਵਾਈ ਗਈ ਸੀ । ਰੋਲ ਪਲੇਅ ਵਾਲੇ ਵਿਦਿਆਰਥੀਆ ਨੂੰ ਦਰਸ਼ਨ ਸਿੰਘ ਵੱਲੋਂ 500 ਰੁਪਏ ਨਗਦ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਧਰਮਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ, ਲੈਕਚਰਾਰ ਸੰਜੀਵ ਅੱਤਰੀ,ਸੁਮਨਦੀਪ ਕੌਰ, ਬਲਜਿੰਦਰ ਕੌਰ, ਹਰਪ੍ਰੀਤ ਕੌਰ, ਮਾਧੁਰੀ ਮਿੱਤਲ, ਦੀਪਿਕਾ, ਅਨੁਰਾਧਾ, ਸਿਮਰਨਜੋਤ ਸਿੰਘ, ਰਾਜਵੀਰ ਸਿੰਘ, ਗੁਰਿੰਦਰ ਕੌਰ, ਨਰਿੰਦਰ ਕੌਰ, ਕਰਮ ਸਿੰਘ, ਹਰਪ੍ਰੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।