ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 07 ਸਤੰਬਰ, 2022: ਸਰਕਾਰੀ ਹਾਈ ਸਕੂਲ ਰਾਮਪੁਰਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ (ਸਰਕਲ) ਸਟਾਈਲ ਕਬੱਡੀ ਦੇ ਮੈਚ ਮਿਤੀ 1 ਤੋਂ 5 ਸਤੰਬਰ ਤੱਕ ਹੋਏ ਜਿਸ ਵਿੱਚ ਪਿੰਡ ਰਾਮਪੁਰਾ ਦੀ ਅੰਡਰ-14, ਅੰਡਰ- 17, ਅੰਡਰ -21, ਅਤੇ ਅੰਡਰ 40 ਸਾਲ ਲੜਕਿਆ ਦੀ ਟੀਮ ਨੇ ਪਹਿਲੀ ਪੁਜੀਸ਼ਨ ਅਤੇ ਅੰਡਰ 14 ਲੜਕੀਆਂ ਦੀ ਟੀਮ ਨੇ ਦੂਸਰੀ ਪੁਜੀਸ਼ਨ ਹਾਸਲ ਕਰਕੇ ਪਿੰਡ ਰਾਮਪੁਰਾ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ, ਰਾਜਵਿੰਦਰ ਸਿੰਘ ਮੈਂਬਰ, ਮੇਜਰ ਸਿੰਘ ਮੈਂਬਰ, ਰਾਮ ਸਿੰਘ ਰਾਮਪੁਰਾ , ਸਰਕਾਰੀ ਹਾਈ ਸਕੂਲ ਰਾਮਪੁਰਾ ਦੀ ਸਕੂਲ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਹੇਮਰਾਾਜ, ਪਿੰਡ ਦੀ ਸਮੂਹ ਪੰਚਾਇਤ ਤੇ ਪਿੰਡ ਰਾਮਪੁਰਾ ਦੇ ਪਤਵੰਤੇ ਸੱਜਣਾਂ ਨੇ ਇਨ੍ਹਾਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਵੀ ਦਿੱਤੀ।
ਇਨ੍ਹਾਂ ਖੇਡਾਂ ਵਿੱਚ ਰਮਨਦੀਪ ਸਿੰਘ, ਹਰਵਿੰਦਰ ਸਿੰਘ, ਮੈਡਮ ਪਰਮਜੀਤ ਕੌਰ, ਅਮਰਜੋਤ ਜੋਸ਼ੀ, ਮੈਡਮ ਪ੍ਰਿਯੰਕਾ, ਸਲੀਮ ਖ਼ਾਨ, ਕਮਲਜੀਤ ਸਿੰਘ ਨੇ ਰੈਫਰੀ, ਸਕੋਰਰ ਅਤੇ ਹੋਰ ਸੇਵਾਵਾਂ ਨਿਭਾਈਆਂ। ਪੰਚਾਇਤ ਸੈਕਟਰੀ ਸੁਖਜਿੰਦਰ ਸਿੰਘ ਨੇ ਖਾਸ ਤੌਰ ਤੇ ਇਨ੍ਹਾਂ ਖੇਡਾਂ ਵਿੱਚ ਸ਼ਿਰਕਤ ਕੀਤੀ ।