Hindi English Wednesday, 30 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਡਾ: ਬਲਜੀਤ ਕੌਰ ਨੇ ‘ਪੋਸ਼ਣ ਮਾਹ’ ਦੌਰਾਨ ਔਰਤਾਂ ਦੀ ਵੱਡੀ ਸ਼ਮੂਲੀਅਤ ਦਾ ਸੱਦਾ ਦਿੱਤਾ

Updated on Monday, September 05, 2022 17:59 PM IST

 
ਔਰਤਾਂ ਤੇ ਉਨਾਂ ਦੀ ਸਿਹਤ, ਬੱਚਿਆਂ ਅਤੇ ਲਿੰਗ ਸਬੰਧੀ ਸੰਵੇਦਨਸ਼ੀਲਤਾ ‘ਤੇ ਕੇਂਦਰਿਤ ਹੋਵੇਗਾ ਪ੍ਰੋਗਰਾਮ
 
ਚੰਡੀਗੜ, 5 ਸਤੰਬਰ:ਦੇਸ਼ ਕਲਿੱਕ ਬਿਓਰੋ
 
          ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਸਤੰਬਰ ਮਹੀਨੇ ਦੌਰਾਨ ਸੂਬੇ ਵਿੱਚ ਮਨਾਏ ਜਾ ਰਹੇ ‘ਪੋਸ਼ਣ ਮਾਹ’ ਵਿੱਚ ਔਰਤਾਂ ਨੂੰ ਵੱਡੇ ਪੱਧਰ ’ਤੇ ਸ਼ਾਮਲ ਹੋਣ  ਦਾ ਸੱਦਾ ਦਿੱਤਾ। ਮਹੀਨਾ ਭਰ ਚੱਲਣ ਵਾਲਾ ਇਹ ਪ੍ਰੋਗਰਾਮ ਔਰਤਾਂ ਅਤੇ ਉਨਾਂ ਦੀ ਸਿਹਤ, ਬੱਚਿਆਂ ਅਤੇ ਲਿੰਗ ਸਬੰਧੀ ਸੰਵੇਦਨਸ਼ੀਲਤਾ ‘ਤੇ ਕੇਂਦਰਿਤ ਹੋਵੇਗਾ।
 
          ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਜਨਮ ਤੋਂ ਪਹਿਲਾਂ ਦੀ ਦੇਖਭਾਲ, ਵੱਧ ਤੋਂ ਵੱਧ ਮਾਂ ਦਾ ਦੁੱਧ ਪਿਲਾਉਣ , ਪੂਰਕ ਖੁਰਾਕ, ਅਨੀਮੀਆ, ਬੱਚੇ ਦੇ ਵਧਣ-ਫੁੱਲਣ ਸਬੰਧੀ ਨਿਗਰਾਨੀ, ਲੜਕੀਆਂ ਦੀ ਸਿੱਖਿਆ, ਖੁਰਾਕ, ਵਿਆਹ ਦੀ ਸਹੀ ਉਮਰ, ਸਫਾਈ ਅਤੇ ਸੈਨੀਟੇਸ਼ਨ ਅਤੇ ਫੂਡ ਫੋਰਟੀਫਿਕੇਸ਼ਨ ਆਦਿ ਵਿਸ਼ਿਆਂ ’ਤੇ ਅਧਾਰਤ ਹੈ। ਉਨਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 1 ਸਤੰਬਰ, 2022 ਤੋਂ ਔਰਤਾਂ ਅਤੇ ਉਨਾਂ ਦੀਆਂ ਸਿਹਤ ਗਤੀਵਿਧੀਆਂ ਨਾਲ ਸ਼ੁਰੂ ਹੋ ਚੁੱਕਾ ਹੈ। ਉਨਾਂ ਅੱਗੇ ਕਿਹਾ ਕਿ ਪੂਰੇ ਮਹੀਨੇ ਦੌਰਾਨ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ , ਵੱਖ-ਵੱਖ  ਗਤੀਵਿਧੀਆਂ ਜਿਵੇਂ : ਖੇਤਰੀ ਭੋਜਨ, ਯੋਗਾ ਸੈਸ਼ਨ ਅਤੇ ਕਬੀਲਿਆਂ ਦੇ ਔਰਤਾਂ -ਬੱਚਿਆਂ ਲਈ ਰਵਾਇਤੀ ਭੋਜਨ ਦੇਣ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ ।
 
          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਮਲਟੀ ਮਿਨਿਸਟੀਰੀਅਲ ਕਨਵਰਜੈਂਸ ਮਿਸ਼ਨ ‘ਪੋਸ਼ਣ ਅਭਿਆਨ’ ਲਈ ਵਿਭਾਗ ਨੇ ਚਾਰ ਹਫਤਿਆਂ ਲਈ ਚਾਰ ਬੁਨਿਆਦੀ ਵਿਸ਼ਿਆਂ ਦੀ ਸ਼ਨਾਖਤ ਕੀਤੀ ਹੈ। ਪਹਿਲੇ ਹਫਤੇ ਦੌਰਾਨ ਔਰਤਾਂ   ਅਤੇ ਉਨ੍ਹਾਂ ਦੀ ਸਿਹਤ, ਦੂਜੇ ਹਫਤੇ ਬੱਚਿਆਂ ਅਤੇ ਸਿੱਖਿਆ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਲਿੰਗ ਸਬੰਧੀ ਸੰਵੇਦਨਸ਼ੀਲ ,ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਗਤੀਵਿਧੀਆਂ ਤੀਜੇ ਹਫਤੇ ਦਾ ਵਿਸ਼ਾ ਹੈ। ਇਸੇ ਤਰਾਂ ਕਬੀਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਲਈ ਰਵਾਇਤੀ ਭੋਜਨ ਦੀ ਮੁਹਿੰਮ ਚੌਥੇ ਹਫਤੇ ਦਾ ਮੁੱਖ ਉਦੇਸ਼ ਹੈ।
 
          ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੋਸ਼ਣ ਮਹੀਨਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਲਾਕ ਪੱਧਰ ‘ਤੇ ਪੋਸ਼ਣ ਮੁਹਿੰਮ ਲਈ ਨਿਯੁਕਤ ਕਰਮਚਾਰੀ, ਸੀ.ਡੀ.ਪੀ.ਓ., ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰ ਵੀ ਸ਼ਾਮਲ ਹੋ ਰਹੇ ਹਨ।

ਵੀਡੀਓ

ਹੋਰ
Have something to say? Post your comment
X