ਮੋਰਿੰਡਾ 5 ਸਤੰਬਰ ( ਭਟੋਆ ) 'ਖੇਡਾਂ ਵਤਨ ਪੰਜਾਬ ਦੀਆਂ ' ਦੇ ਅੱਜ ਪੰਜਵੇਂ ਦਿਨ ਬਹੁਤ ਦਿਲਚਸਪ ਮੁਕਾਬਲੇ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ ਐਨ ਓ ਸੁਰਿੰਦਰ ਕੁਮਾਰ ਘਈ ਅਤੇ ਸੁਰਿੰਦਰ ਪਾਲ ਕੌਰ ਹੀਰਾ ਨੇ ਦੱਸਿਆ ਕਿ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਦੀ ਰਹਿਨੁਮਾਈ ਅਤੇ ਉਪ ਮੰਡਲ ਮੈਜਿਸਟਰੇਟ ਅਮਰੀਕ ਸਿੰਘ ਸਿੱਧੂ ਅਤੇ ਤਹਿਸੀਲਦਾਰ ਗੁਰਮੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਟੂਰਨਾਮੈਂਟ ਵਿੱਚ ਅੱਜ ਗੁਰਮੇਲ ਸਿੰਘ ਰਿਟਾਇਰਡ ਇੰਸਪੈਕਟਰ, ਸ਼ੇਰ ਸਿੰਘ ਗੋਪਾਲਪੁਰ ਰਿਟਾਇਰਡ ਇੰਸਪੈਕਟਰ ਅਤੇ ਉੱਘੇ ਸਾਬਕਾ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਕੰਗ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਪੁੱਜੇ। ਖੋ ਖੋ ਅੰਡਰ 14ਲੜਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ ਨੇ ਪਹਿਲਾ ਅਤੇ ਆਈ ਪੀ ਐਸ ਰਤਨਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅੰਡਰ 17 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਵਾਲੀਬਾਲ ਵਿੱਚ 14 ਸਾਲਾ ਵਰਗ ਵਿੱਚ ਗਾਰਡਨ ਵੈਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਭਾਈ ਨੰਦ ਲਾਲ ਸਕੂਲ ਨੇ ਦੂਜਾ ਸਥਾਨ ਲਿਆ। ਅੰਡਰ 17 ਸਰਕਲ ਸਟਾਈਲ ਵਿੱਚ ਰਤਨ ਗੜ੍ਹ ਨੇ ਪਹਿਲਾ ਅਤੇ ਮੜੌਲੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਅਜੇ ਅਰੋੜਾ, ਪਰਦੀਪ ਕੁਮਾਰ ਸ਼ਰਮਾ, ਜਸਬੀਰ ਸਿੰਘ ਸ਼ਾਂਤਪੁਰੀ ,ਗੁਰਨਾਮ ਸਿੰਘ ਚਨਾਲੋਂ, ਸੁਖਵਿੰਦਰਪਾਲ ਸਿੰਘ ਸੁੱਖੀ, ਗੁਰਇੰਦਰ ਜੀਤ ਸਿੰਘ ਮਾਨ, ਪਰਮਜੀਤ ਸਿੰਘ ਰੰਗੀ, ਅਮਨਦੀਪ ਸਿੰਘ ਢੰਗਰਾਲੀ, ਪਰਮਜੀਤ ਸਿੰਘ ਰਤਨਗੜ੍ਹ, ਰਵਿੰਦਰ ਸਿੰਘ ਮੋਰਿੰਡਾ, ਰਾਜਵੀਰ ਸਿੰਘ ਸਲੇਮਪੁਰ , ਸਰਬਜੀਤ ਕੌਰ ਬੂਰਮਾਜਰਾ, ਅਮਨਦੀਪ ਕੌਰ ਰਤਨਗੜ੍ਹ, ਸੁਰਮੁੱਖ ਸਿੰਘ ਲੁਠੇੜੀ, ਅੰਜੂ ਬਾਲਾ ਕਲਾਰਾਂ, ਗੁਰਪਾਲ ਸਿੰਘ ਗਾਰਡਨ ਵੈਲੀ , ਰਮਨਦੀਪ ਕੌਰ ਕਾਈਨੌਰ, ਰਜਨੀ ਦੇਵੀ ਪਪਰਾਲੀ, ਗੁਰਤੇਜ ਸਿੰਘ ਮੁੰਡੀਆਂ, ਗੁਰਜੰਟ ਸਿੰਘ ਅਰਨੌਲੀ,ਸੁਸ਼ੀਲ ਕੁਮਾਰ ਕਾਈਨੌਰ, ਗੁਰਚਰਨ ਸਿੰਘ ਫਾਂਟਵਾਂ, ਸ਼ਿਵਾਲੀ ਸ਼ਰਮਾ ਮੁੰਡੀਆਂ, ਜਗਜੀਤ ਸਿੰਘ ਢੰਗਰਾਲੀ, ਹਰਸੇਵਕ ਸਿੰਘ ਨਗਰ ਕੌਂਸਲ ਮੋਰਿੰਡਾ, ਹਰਦੀਪ ਸਿੰਘ ਤਹਿਸੀਲ ਦਫ਼ਤਰ ਮੋਰਿੰਡਾ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਖਿਡਾਰੀ ਅਤੇ ਉਹਨਾਂ ਦੇ ਅਧਿਆਪਕ ਹਾਜ਼ਰ ਸਨ।