Hindi English Wednesday, 30 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਰੋਟਰੀ ਕਲੱਬ ਪਟਿਆਲਾ ਵੱਲੋਂ ਧਬਲਾਨ ਵਿਖੇ ਲਗਾਇਆ ਮੁਫਤ ਮੈਡੀਕਲ ਚੈੱਕਅਪ ਕੈਂਪ

Updated on Sunday, September 04, 2022 20:17 PM IST

ਬਰਸੀ ਸਮਾਗਮ ‘ਚ ਪਹੁੰਚੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕੈਂਪ ਵਿੱਚ ਕੀਤੀ ਸ਼ਿਕਰਤ

ਪਟਿਆਲਾ: 4 ਸਤੰਬਰ, ਦੇਸ਼ ਕਲਿੱਕ ਬਿਓਰੋ

ਰੋਟਰੀ ਕਲੱਬ ਪਟਿਆਲਾ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਸਾਂਝੇ ਤੌਰ 'ਤੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 47ਵੀਂ ਸਲਾਨਾ ਬਰਸੀ ਮੌਕੇ ਬਾਬਾ ਬਲਜਿੰਦਰ ਸਿੰਘ ਜੀ ਅਤੇ ਸ੍ਰੀ ਮਾਨ ਸੰਤ ਬਾਬਾ ਰੋਸ਼ਨ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਧਬਲਾਨ ਵਿਖੇ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ।

ਡਾ ਬਰਜਿੰਦਰ ਸਿੰਘ ਸੋਹਲ ਪ੍ਰਧਾਨ ਰੋਟਰੀ ਕਲੱਬ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਦੱਸਿਆ ਕਿ ਕੈਂਪ ਅੰਦਰ ਵੱਖ ਵੱਖ ਬਿਮਾਰੀਆਂ ਦੇ ਤਕਰੀਬਨ 500 ਮਰੀਜ਼ ਦੇਖੇ ਗਏ ਅਤੇ ਮੁਫਤ ਦਵਾਈਆਂ ਸਮੇਤ ਲੋੜੀਂਦਾ ਸਲਾਹ ਮਸ਼ਵਰਾ ਦਿੱਤਾ ਗਿਆ।

ਬਰਸੀ ਸਮਾਗਮ ਵਿੱਚ ਪਹੁੰਚੇ ਸਿਹਤ ਮੰਤਰੀ ਸ੍ਰ ਚੇਤੰਨ ਸਿੰਘ ਜੌੜੇਮਾਜਰਾ ਨੇ ਕੈਂਪ ਅੰਦਰ ਸ਼ਿਰਕਤ ਕੀਤੀ ਅਤੇ ਡਾਕਟਰਾਂ ਤੇ ਬਾਕੀ ਸਟਾਫ ਮੈਂਬਰਾਂ ਦੀ ਹੌਂਸਲਾ ਅਫਜਾਈ ਕੀਤੀ। ਰੋਟਰੀ ਕਲੱਬ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਕੈਂਪ ਅੰਦਰ ਸਰਜਰੀ ਦੇ ਡਾ ਅਮਰਜੀਤ ਸਿੰਘ ਗਰੋਵਰ, ਛਾਤੀ ਰੋਗਾਂ ਦੇ ਮਾਹਿਰ ਡਾ ਵਿਸ਼ਾਲ ਚੋਪੜਾ, ਮੈਡੀਸਨ ਦੀ ਡਾ ਭਾਰਦਵਾਜ ਦੀ ਟੀਮ, ਕੰਨ, ਨੱਕ, ਗਲਾ ਮਾਹਿਰ ਡਾ ਜਸਮੀਤ ਕੌਰ, ਔਰਤਾਂ ਦੇ ਮਾਹਿਰ ਡਾ ਅਨੂਪ੍ਰਭਾ, ਅੱਖਾਂ ਦੇ ਮਾਹਿਰ ਡਾ ਅਭਿਸ਼ੇਕ ਹਾਂਡਾ, ਦੰਦਾਂ ਦੇ ਮਾਹਿਰ ਡਾ ਸੋਨੀਆ ਨਾਰੰਗ, ਬੱਚਿਆਂ ਦੇ ਮਾਹਿਰ ਡਾ ਪੰਕਜ ਗੋਇਲ, ਫਾਰਮਾਸਿਸਟ ਗੁਰਤੇਜ ਚਾਹਲ, ਚਮਨ ਲਾਲ ਸਿੰਗਲਾ, ਮਹੇਸ਼ ਇੰਦਰ ਗੁਪਤਾ, ਰਜਿੰਦਰ ਗਰਗ, ਹਰਮਨ ਸਿੰਘ ਅਤੇ ਆਡੀਓਲੋਜਿਸਟ ਨੀਨਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

ਰੋਟਰੀ ਕਲੱਬ ਵੱਲੋਂ ਪ੍ਰੋਜੈਕਟ ਚੇਅਰਮੈਨ ਹਰਮੀਤ ਸਿੰਘ ਤਲਵਾੜ ਨੇ ਸੰਤ ਬਾਬਾ ਰੋਸ਼ਨ ਸਿੰਘ ਜੀ ਵੱਲੋਂ ਕੈਂਪ ਅੰਦਰ ਹਰ ਪੱਖੋਂ ਦਿੱਤੇ ਯੋਗਦਾਨ ਦਾ ਧੰਨਵਾਦ ਕੀਤਾ।

ਵੀਡੀਓ

ਹੋਰ
Have something to say? Post your comment
X