ਮੋਰਿੰਡਾ 4 ਸਤੰਬਰ (ਭਟੋਆ )
ਖੇਡਾਂ ਵਤਨ ਪੰਜਾਬ ਦੀਆਂ ਦੇ ਪੰਜਵੇਂ ਦਿਨ 5 ਸਤੰਬਰ ਨੂੰ ਵੱਖ ਵੱਖ ਖੇਡ ਮੁਕਾਬਲੇ ਮਿਲਟਰੀ ਗਰਾਊਂਡ ਮੋਰਿੰਡਾ ਵਿਖੇ ਜਾਰੀ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਸਬੀਰ ਸਿੰਘ ਸ਼ਾਂਤਪੁਰੀ ਨੇ ਬਲਾਕ ਨੋਡਲ ਅਫ਼ਸਰ ਸੁਰਿੰਦਰ ਕੁਮਾਰ ਘਈ ਅਤੇ ਸੁਰਿੰਦਰਪਾਲ ਕੌਰ ਹੀਰਾ ਦੇ ਹਵਾਲੇ ਨਾਲ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਅਮਰੀਕ ਸਿੰਘ ਸਿੱਧੂ ਅਤੇ ਤਹਿਸੀਲਦਾਰ ਗੁਰਮੰਦਰ ਸਿੰਘ ਦੀ ਅਗਵਾਈ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੀ ਰਹਿਨੁਮਾਈ ਵਿੱਚ ਦਿਨ ਸੋਮਵਾਰ ਨੂੰ ਮੁੰਡਿਆਂ ਦੇ ਖੋ ਖੋ, ਵਾਲੀਬਾਲ, ਫੁੱਟਬਾਲ, ਰੱਸਾਕਸ਼ੀ, ਕਬੱਡੀ ਨੈਸ਼ਨਲ ਅਤੇ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਹੋਣਗੇ।