ਸੂਲਰ ਘਰਾਟ: 3 ਸਤੰਬਰ, ਰਾਜਵਿੰਦਰ ਸਿੰਘ ਖੁਰਮੀ
ਸਿੱਖਿਆ ਵਿਭਾਗ ਪੰਜਾਬ ਵੱਲੋ ਖੇਡਾਂ ਪ੍ਰਤੀ ਬੱਚਿਆਂ ਦੀ ਦਿਲਚਸਪੀ ਅਤੇ ਰੂਚੀ ਵਧਾਉਣ ਅਤੇ ਨਸ਼ਿਆਂ ਤੋ ਰਹਿਤ ਚੰਗੇ ਸਿਹਤਮੰਦ ਹੋਣ ਲਈ ਤਿਆਰ ਕੀਤੇ ਖੇਡਾਂ ਦੇ ਪ੍ਰੋਗਰਾਮ ਅਨੁਸਾਰ ਸ੍ਰੀ ਹਰਤੇਜ ਸਿੰਘ ਬੀ ਪੀ ਈ ਓ ਸੁਨਾਮ -2, ਸੈਂਟਰ ਹੈਡ ਟੀਚਰ ਸ੍ਰੀ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਸੈਂਟਰ ਖਨਾਲ ਕਲਾਂ ਦੇ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਤੂਰਬਨਜਾਰਾ ਵਿਖੇ ਸੈਂਟਰ ਲੈਵਲ ਦੀਆ ਖੇਡਾਂ ਦਾ ਅਯੋਜਨ ਕੀਤਾ ਗਿਆ। ਜਿਸ ਵਿਚ 9 ਸਕੂਲਾਂ ਦੇ ਖਿਡਾਰੀਆ ਨੇ ਵੱਖ ਵੱਖ ਖੇਡਾ ਕਬੱਡੀ, ਖੋ ਖੋ,ਕੁਸਤੀ ,ਰੱਸੀ ਟੱਪਣਾ ਐਥਲੈਟਿਕਸ, ਚੈਸ ,ਯੋਗਾ ਆਦਿ ਖੇਡਾ ਵਿਚ ਹਿੱਸਾ ਲਿਆ। ਸਾਰੇ ਸਕੂਲਾਂ ਦੇ ਬੱਚਿਆਂ ਨੇ ਹਰ ਖੇਡ ਵਿਚ ਅਨੁਸ਼ਾਸਨ ਵਿਚ ਰਹਿੰਦੇ ਹੋਏ ਵਧੀਆ ਖੇਡ ਦਾ ਮੁਜਾਹਰਾ ਕੀਤਾ। ਜਿਸ ਵਿਚ ਸਰਕਾਰੀ ਪ੍ਰਾਈਮਰੀ ਸਕੂਲ ਦਿੜਬਾ , ਗੁਜਰਾਂ , ਦਿਆਲਗੜ ਜੇਜੀਆਂ, ਘਨੌੜ ਜੱਟਾ, ਖਨਾਲ ਖੁਰਦ ਅਤੇ ਖਨਾਲ ਕਲਾਂ ਦੇ ਖਿਡਾਰੀਆ ਨੇ ਵੱਖ ਵੱਖ ਪੋਜਿਸ਼ਨਾ ਹਾਸਿਲ ਕੀਤੀਆਂ। ਪਰ ਸਭ ਤੋ ਵੱਧ 12 ਗੋਲਡ 5 ਸਿਲਵਰ ਮੈਡਲ ਹਾਸਿਲ ਕਰਕੇ ਓਵਰਆਲ ਟਰਾਫੀ ਤੇ ਕਬਜ਼ਾ ਸਰਕਾਰੀ ਪ੍ਰਾਇਮਰੀ ਸਕੂਲ ਤੂਰਬਨਜਾਰਾ ਨੇ ਕੀਤਾ।
ਸਰਕਾਰੀ ਪ੍ਰਾਈਮਰੀ ਸਕੂਲ ਤੂਰਬਨਜਾਰਾ ਦੀ ਹੈਡ ਟੀਚਰ ਮੈਡਮ ਸੁਖਵੰਤ ਕੌਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਖੇਡਾ ਬੱਚਿਆਂ ਨੂੰ ਜਿਥੇ ਇਕ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਓਥੇ ਹੀ ਇਕ ਚੰਗਾ ਇਨਸਾਨ ਵੀ ਬਣਾਉਦੀਆਂ ਹਨ। ਖੇਡਾਂ ਬੱਚਿਆਂ ਨੂੰ ਨਸ਼ਿਆਂ ਤੋ ਦੂਰ ਰੱਖਣ ਅਤੇ ਇਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਵਧੀਆਂ ਮਿਹਨਤ ਕਰਕੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਓਵਰਆਲ ਟਰਾਫੀ ਤੇ ਕਬਜਾ ਕੀਤਾ। ਸਾਰੇ ਸਟਾਫ ਦੀ ਸਖ਼ਤ ਮਿਹਨਤ ਅਤੇ ਬੱਚਿਆ ਦੀ ਦਿਲਚਸਪੀ ਅਤੇ ਮਿਹਨਤ ਸਦਕਾ ਇਹ ਜਿੱਤ ਹਾਸਿਲ ਹੋਈ ਹੈ। ਮੈਂ ਬੱਚਿਆ ਨੂੰ ਅਤੇ ਉਹਨਾਂ ਦੇ ਸਾਰੇ ਟੀਚਰਾਂ ਨੂੰ ਵਧਾਈ ਦਿੰਦੀ ਹਾਂ।
ਇਸ ਮੌਕੇ ਵਿਸ਼ੇਸ਼ ਤੋਰ ਤੇ ਸੀ ਐਚ ਟੀ ਮੈਡਮ ਅਮਰਜੀਤ ਕੌਰ (ਰਿਟਾਇਰਡ) ਨੇ ਖੇਡਾ ਵਿਚ ਸਾਮਿਲ ਹੋਕੇ ਹਿੱਸਾ ਲੈਣ ਵਾਲੇ ਬੱਚਿਆ ਦਾ ਉਤਸ਼ਾਹ ਵਧਾਇਆ ਅਤੇ ਅਸ਼ੀਰਵਾਦ ਦਿੱਤਾ।ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਸਿੱਧੂ ਅਤੇ ਪਿੰਡ ਦੇ ਪਤਵੰਤਿਆਂ ਨੇ ਬੱਚਿਆ ਨੂੰ ਅਸ਼ੀਰਵਾਦ ਦਿੱਤਾ। ਕਲੱਬ ਦੇ ਪ੍ਰਧਾਨ ਸ੍ਰੀ ਨਿਰਭੈ ਸਿੰਘ ਸਿੱਧੂ ਨੇ ਖੇਡਾਂ ਵਿਚ ਸਾਮਿਲ ਹੋਣ ਵਾਲੇ ਬੱਚਿਆ ਅਤੇ ਵੱਖ ਵੱਖ ਸਕੂਲਾਂ ਚੋ ਆਏ ਅਧਿਆਪਕਾ ਦਾ ਧੰਨਵਾਦ ਕੀਤਾ। ਸਰਕਾਰੀ ਐਲੀਮੈਂਟਰੀ ਸਕੂਲ ਤੂਰਬਨਜਾਰਾ ਦੇ ਹੈਡ ਮਾਸਟਰ ਸ੍ਰੀ ਕੁਲਵਿੰਦਰ ਸਿੰਘ ਜੀ ਦਾ ਇਹਨਾਂ ਖੇਡਾਂ ਵਿਚ ਵਿਸ਼ੇਸ਼ ਯੋਗਦਾਨ ਨਿਭਾਉਣ ਲਈ ਮੈਡਮ ਸੁਖਵੰਤ ਕੋਰ ਨੇ ਧੰਨਵਾਦ ਕੀਤਾ। ਵੱਖ ਵੱਖ ਸਕੂਲਾਂ ਚੋ ਆਏ ਅਧਿਆਪਕਾ ਅਤੇ ਬੱਚਿਆ ਦਾ ਧੰਨਵਾਦ ਕੀਤਾ। ਮੈਡਮ ਸੁਖਵੰਤ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਵਿਚ ਇਹਨਾਂ ਖੇਡਾਂ ਦਾ ਅਯੋਜਨ ਕੀਤਾ ਗਿਆ । ਦੋ ਦਿਨਾਂ ਤੱਕ ਚੱਲੀਆਂ ਇਹ ਖੇਡਾਂ ਅਮਿੱਟ ਪੈੜਾਂ ਛੱਡਦੇ ਹੋਏ ਸਾਨੂੰ ਹਮੇਸ਼ਾ ਨਿੱਘੀ ਯਾਦ ਦਵਾਉਦੀਆਂ ਰਹਿਣਗੀਆਂ ।