ਦਲਜੀਤ ਕੌਰ ਭਵਾਨੀਗੜ੍ਹ
ਕੌਹਰੀਆਂ/ਸੰਗਰੂਰ, 22 ਅਗਸਤ, 2022: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੌਹਰੀਆਂ ਡਾ. ਰਾਕੇਸ਼ ਕੁਮਾਰ ਦੀ ਅਗਵਾਈ 'ਚ ਮਲਟੀਪਰਪਜ ਹੈਲਥ ਵਰਕਰ (ਫ) ਤੇ ਆਸ਼ਾ ਨੂੰ ਘਰਾਂ 'ਚ ਬੱਚਿਆਂ ਦੀ ਦੇਖਭਾਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਉਪਰੰਤ ਮਲਟੀਪਰਪਜ ਹੈਲਥ ਵਰਕਰ (ਫ) ਤੇ ਆਸ਼ਾ ਵੱਲੋਂ ਆਪਣੇ ਖੇਤਰ ਅਧੀਨ ਆਉਂਦੇ ਬੱਚਿਆਂ ਦੀ ਮਾਵਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ, ਸੰਤੁਲਿਤ ਆਹਾਰ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਹ ਟਰੇਨਿੰਗ ਜਿਲਾ ਕਮਿਊਨਟੀ ਮੋਬਲਾਇਜਰ ਦੀਪਕ ਕੁਮਾਰ, ਜਿਲਾ ਮੋਨਿਟਰਿੰਗ ਐਂਡ ਇਵੈਲੂਏਸ਼ਨ ਅਫਸਰ ਰਣਧੀਰ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਨਰਿੰਦਰ ਪਾਲ ਸਿੰਘ ਅਤੇ ਮਲਟੀਪਰਪਜ ਸੁਪਰਵਾਈਜ਼ਰ (ਫ) ਬਲਜਿੰਦਰ ਕੌਰ ਵੱਲੋਂ ਦਿੱਤੀ ਗਈ।
ਟ੍ਰੇਨਰਜ਼ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਤੰਦਰੁਸਤ ਰਹਿਣ। ਉਨਾਂ ਦੱਸਿਆਂ ਕਿ ਸਰਕਾਰ ਵੱਲੋਂ ਇਸ ਸਬੰਧੀ ਵਿਸ਼ੇਸ਼ ਪੋ੍ਗਰਾਮ ਚਲਾਏ ਜਾਂਦੇ ਹਨ ਤੇ ਇਹ ਪੋ੍ਗਰਾਮ ਐੱਚ ਬੀ ਵਾਈ ਸੀ ਅਧੀਨ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ ਜੋ ਕਿ ਹੋਮ ਵਿਜਿਟ ਕਰਕੇ ਬੱਚਿਆਂ ਦੇ ਵਿਕਾਸ ਪੜਾਅ ਦੀ ਨਿਗਰਾਨੀ ਕਰਨਗੇ। ਉਨ੍ਹਾਂ ਇਸ ਪ੍ਰੋਗਰਾਮ ਦੇ ਉਦੇਸ਼, ਕਰਮਚਾਰੀਆਂ ਦੀ ਭੂਮਿਕਾ, ਸਿਹਤ ਜਾਂਚ ਕਰਨ ਦੇ ਤਰੀਕੇ ਅਤੇ ਬੱਚਿਆਂ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ।
ਉਨਾਂ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਜੋ ਵੀ ਟਰੇਨਿੰਗ ਦਿੱਤੀ ਗਈ ਹੈ ਉਸ ਮੁਤਾਬਕ ਫੀਲਡ ਵਿਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਸਿਹਤ ਸਹੁਲਤਾਂ ਪ੍ਰਦਾਨ ਕੀਤੀਆ ਜਾਣ।