ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 2 ਸਤੰਬਰ, 2022: ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲਾ ਸੰਗਰੂਰ ’ਚ ਚੱਲ ਰਹੇ ਬਲਾਕ ਪੱਧਰੀ ਮੁਕਾਬਲੇ ਵੱਖ-ਵੱਖ ਬਲਾਕਾਂ ’ਚ ਸਫ਼ਲਤਾਪੂਰਵਕ ਕਰਵਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਮੈਦਾਨਾਂ ’ਚ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਉਨਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰ ’ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਦਿਨ ਜ਼ਿਲਾ ਸੰਗਰੂਰ ’ਚ ਅੰਡਰ-14 (ਲੜਕੇ/ਲੜਕੀਆਂ) ਅਤੇ ਅੰਡਰ-17 (ਲੜਕੇ/ਲੜਕੀਆਂ) ਦੇ ਖੇਡ ਮਕਾਬਲੇ ਕਰਵਾਏ ਗਏ ਜਿਨਾਂ ’ਚ ਲਗਭਗ 6254 ਖਿਡਾਰੀਆਂ ਨੇ ਭਾਗ ਲਿਆ।
ਜ਼ਿਲਾ ਖੇਡ ਅਫ਼ਸਰ ਸੰਗਰੂਰ ਰਣਬੀਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ ਸਰਕਾਰੀ ਤੇ ਪ੍ਰਾਇਵੇਟ ਸਕੂਲਾਂ ਦੇ ਨਾਲ-ਨਾਲ ਵੱਖ-ਵੱਖ ਹੋਰਨਾਂ ਸੰਸਥਾਵਾਂ ਨਾਲ ਸਬੰਧਤ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਉਨਾਂ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦੂਸਰੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ।
1) ਗੇਮ- ਐਥਲੈਟਿਕਸ (ਬਲਾਕ ਲਹਿਰਾਗਾਗਾ)
(3000 ਮੀਟਰ)- ਅੰ-17 ਲੜਕੇ
ਹਰਦੀਪ ਸਿੰਘ- ਪਹਿਲਾ ਸਥਾਨ (ਗ੍ਰਾਮ ਪੰਚਾਇਤ ਕੋਟਲਾ ਕਲਾਂ)
ਅਮਨਦੀਪ ਸਿੰਘ- ਦੂਸਰਾ ਸਥਾਨ (ਸ.ਸ.ਸ.ਸਕੂਲ, ਲਹਿਰਾਗਾਗਾ)
ਜੁਗਰਾਜ ਸਿੰਘ- ਤੀਸਰਾ ਸਥਾਨ (ਸ.ਸ.ਸ.ਸਕੂਲ, ਭੁਟਾਲ ਕਲਾਂ)
(600 ਮੀਟਰ)-ਅੰ-17 ਲੜਕੇ
ਦਲਜੀਤ ਸਿੰਘ- ਪਹਿਲਾ ਸਥਾਨ (ਸ.ਸ.ਸ.ਸਕੂਲ ਮੁੰਡੇ ਲਹਿਰਾਗਾਗਾ)
ਈਸ਼ਰ ਸਿੰਘ- ਦੂਸਰਾ ਸਥਾਨ (ਸ.ਹ.ਸ. ਜਲੂਰ)
ਗੁਰਜੀਤ ਸਿੰਘ- ਤੀਸਰਾ ਸਥਾਨ (ਜੀ.ਜੀ.ਐਸ. ਇੰਟਰਨੈਸ਼ਨਲ ਜਲੂਰ)
2) ਗੇਮ- ਕਬੱਡੀ ਨੈਸ਼ਨਲ ਸਟਾਇਲ (ਬਲਾਕ- ਦਿੜਬਾ)
ਅੰ-14 ਲੜਕੇ
ਜੀ.ਐਸ.ਐਸ. ਸਕੂਲ, ਦਿੜਬਾ- ਪਹਿਲਾ ਸਥਾਨ
ਜੀ.ਐਮ.ਐਸ. ਸਕੂਲ, ਤੂਰਬੰਜਰਾ- ਦੂਸਰਾ ਸਥਾਨ
ਅੰ-17 ਲੜਕੇ
ਪਿੰਡ ਕਮਲਪੁਰ ਦੀ ਟੀਮ- ਪਹਿਲਾ ਸਥਾਨ
ਜੀ.ਐਚ.ਐਸ ਸਕੂਲ, ਰੋਗਾਲਾ - ਦੂਸਰਾ ਸਥਾਨ
3) ਗੇਮ- ਕਬੱਡੀ ਸਰਕਲ ਸਟਾਇਲ (ਬਲਾਕ- ਦਿੜਬਾ)
ਅੰ-17 ਲੜਕੇ
ਜੀ.ਐਸ.ਐਸ. ਸਕੂਲ, ਕੌਹਰੀਆਂ- ਪਹਿਲਾ ਸਥਾਨ
ਪਿੰਡ ਕਮਲਪੁਰ ਦੀ ਟੀਮ- ਦੂਸਰਾ ਸਥਾਨ
4) ਗੇਮ- ਖੋਹ-ਖੋਹ (ਬਲਾਕ- ਦਿੜਬਾ)
ਅੰ-14 ਲੜਕੇ
ਜੀ.ਐਚ.ਐਸ ਸਕੂਲ, ਖੜਿਆਲ- ਪਹਿਲਾ ਸਥਾਨ
ਜੀ.ਐਸ.ਐਸ ਸਕੂਲ, ਗੁਜਰਾਂ- ਦੂਸਰਾ ਸਥਾਨ
ਅੰ-14 ਲੜਕੀਆਂ
ਜੀ.ਐਚ.ਐਸ ਸਕੂਲ, ਘਨੌਰ ਜੱਟਾਂ- ਪਹਿਲਾ ਸਥਾਨ
ਜੀ.ਐਸ.ਐਸ ਸਕੂਲ, ਖੜਿਆਲ- ਦੂਸਰਾ ਸਥਾਨ
5) ਗੇਮ- ਵਾਲੀਬਾਲ ਸ਼ਮੈਸਿੰਗ (ਬਲਾਕ- ਸ਼ੇਰਪੁਰ)
ਅੰ-17 ਲੜਕੀਆਂ
ਜੀ.ਐਸ.ਐਸ ਸਕੂਲ, ਸ਼ੇਰਪੁਰ- ਪਹਿਲਾ ਸਥਾਨ
ਜੀ.ਐਸ.ਐਸ ਸਕੂਲ, ਕਾਤਰੋਂ- ਦੂਸਰਾ ਸਥਾਨ
6) ਗੇਮ- ਫੁੱਟਬਾਲ (ਬਲਾਕ- ਸ਼ੇਰਪੁਰ)
ਅੰ-17 ਲੜਕੇ
ਪਿੰਡ ਸ਼ੇਰਪੁਰ ਦੀ ਟੀਮ- ਪਹਿਲਾ ਸਥਾਨ
ਗੇ੍ਰਟ ਵਿਜ਼ਡਮ ਸਕੂਲ, ਸ਼ੇਰਪੁਰ- ਦੂਸਰਾ ਸਥਾਨ
ਅੰ-14 ਲੜਕੀਆਂ
ਪਿੰਡ ਕਾਤਰੋਂ ਦੀ ਟੀਮ- ਪਹਿਲਾ ਸਥਾਨ
ਪਿੰਡ ਖੇੜੀ ਚਹਿਲ ਦੀ ਟੀਮ- ਦੂਸਰਾ ਸਥਾਨ
7) ਗੇਮ- ਐਥਲੈਟਿਕਸ (ਬਲਾਕ- ਸ਼ੇਰਪੁਰ)
(4ਘ100 ਮੀਟਰ ਰਿਲੇਅ) ਅੰ-17 ਲੜਕੀਆਂ
ਸ.ਸ.ਸ. ਸਕੂਲ, ਕਾਤਰੋਂ- ਪਹਿਲਾ ਸਥਾਨ
ਸ.ਸ.ਸ. ਸਕੂਲ, ਸ਼ੇਰਪੁਰ- ਦੂਸਰਾ ਸਥਾਨ
(4ਘ100 ਮੀਟਰ ਰਿਲੇਅ) ਅੰ-17 ਲੜਕੇ
ਸ.ਸ.ਸ. ਸਕੂਲ, ਸ਼ੇਰਪੁਰ- ਪਹਿਲਾ ਸਥਾਨ
ਰਿਓ ਇੰਟਰਨੈਸ਼ਨਲ ਸਕੂਲ, ਸ਼ੇਰਪੁਰ- ਦੂਸਰਾ ਸਥਾਨ
8) ਗੇਮ- ਫੁੱਟਬਾਲ (ਬਲਾਕ ਭਵਾਨੀਗੜ)
ਅੰ-17 ਲੜਕੇ
ਦੀਵਾਨ ਟੋਡਰ ਮੱਲ ਸਕੂਲ, ਕਾਕੜਾ- ਪਹਿਲਾ ਸਥਾਨ
ਹੈਰੀਟੇਜ਼ ਪਬਲਿਕ ਸਕੂਲ, ਭਵਾਨੀਗੜ- ਦੂਸਰਾ ਸਥਾਨ
9) ਗੇਮ- ਕਬੱਡੀ ਨੈਸ਼ਨਲ ਸਟਾਇਲ (ਬਲਾਕ ਭਵਾਨੀਗੜ
ਅੰ- 17 ਲੜਕੀਆਂ
ਸ.ਸ.ਸ. ਸਕੂਲ, ਘਰਾਚੋਂ- ਪਹਿਲਾ ਸਥਾਨ
ਸ.ਸ.ਸ. ਸਕੂਲ, ਫਤਿਹਗੜ ਭਾਦਸੋਂ- ਦੂਸਰਾ ਸਥਾਨ
ਅੰ-17 ਲੜਕੇ
ਸ.ਸ.ਸ. ਸਕੂਲ, ਘਰਾਚੋਂ- ਪਹਿਲਾ ਸਥਾਨ
ਸਤਿਆ ਭਾਰਤੀ ਆਦਰਸ਼ ਸੀ.ਸੈ. ਸਕੂਲ, ਝਨੇੜੀ- ਦੂਸਰਾ ਸਥਾਨ
10) ਗੇਮ- ਰੱਸਾ ਕੱਸੀ (ਬਲਾਕ- ਸੁਨਾਮ)
ਅੰ-17 ਲੜਕੇ
ਸਰਕਾਰੀ ਹਾਈ ਸਕੂਲ, ਕੁਲਾਰ ਖੁਰਦ- ਪਹਿਲਾ ਸਥਾਨ
ਅਕਾਲ ਅਕੈਡਮੀ, ਚੀਮਾ- ਦੂਸਰਾ ਸਥਾਨ
ਸ.ਸ.ਸ. ਸਕੂਲ, ਧਰਮਗੜ- ਤੀਸਰਾ ਸਥਾਨ
11) ਗੇਮ- ਰੱਸਾ ਕੱਸੀ (ਬਲਾਕ-ਧੂਰੀ)
ਅੰ- 14 ਲੜਕੀਆਂ
ਸ.ਮਿ.ਸਕੂਲ, ਬਾਜੀਗਰ ਬਸਤੀ ਧੂਰੀ- ਪਹਿਲਾ ਸਥਾਨ
ਅਕਾਲ ਅਕੈਡਮੀ, ਬਨੇੜਾ- ਦੂਸਰਾ ਸਥਾਨ
ਅੰ-14 ਲੜਕੇ
ਸ.ਸ.ਸ. ਸਕੂਲ, ਧੂਰੀ- ਪਹਿਲਾ ਸਥਾਨ
ਸ. ਹਾਈ ਸਕੂਲ, ਬੁਗਰਾ- ਦੂਸਰਾ ਸਥਾਨ
ਅੰ-17 ਲੜਕੀਆਂ
ਸ.ਸ.ਸ. ਸਕੂਲ, ਬੇਨੜਾ- ਪਹਿਲਾ ਸਥਾਨ
ਗੋਲਡਨ ਬੈਲਜ਼ ਸਕੂਲ, ਧੂਰੀ- ਦੂਸਰਾ ਸਥਾਨ
ਅੰ-17 ਲੜਕੇ
ਗੁਰੂ ਤੇਗ ਬਹਾਦਰ ਸਕੂਲ, ਬਰੜਵਾਲ- ਪਹਿਲਾ ਸਥਾਨ
ਸ.ਸ.ਸ. ਸਕੂਲ, ਧੂਰੀ- ਦੂਸਰਾ ਸਥਾਨ
11) ਗੇਮ- ਖੋਹ-ਖੋਹ (ਬਲਾਕ ਸੰਗਰੂਰ)
ਅੰ-17 ਲੜਕੇ
ਸਰਕਾਰੀ ਹਾਈ ਸਕੂਲ, ਤਕੀਪੁਰ- ਪਹਿਲਾ ਸਥਾਨ
ਸਰਕਾਰੀ ਹਾਈ ਸਕੂਲ, ਭਰੀਆਂ- ਦੂਸਰਾ ਸਥਾਨ
ਸਰਕਾਰੀ ਸੀ.ਸੈ.ਸਕੂਲ, ਉੱਭਾਵਾਲ- ਤੀਸਰਾ ਸਥਾਨ
12) ਗੇਮ- ਕਬੱਡੀ ਨੈਸ਼ਨਲ ਸਟਾਇਲ (ਬਲਾਕ ਸੰਗਰੂਰ)
ਅੰ- 17 ਲੜਕੇ
ਪਿੰਡ ਚੰਗਾਲ ਦੀ ਟੀਮ- ਪਹਿਲਾ ਸਥਾਨ
ਪਿੰਡ ਬਾਲੀਆਂ ਦੀ ਟੀਮ- ਦੂਸਰਾ ਸਥਾਨ
ਅੰ- 17 ਲੜਕੀਆਂ
ਪਿੰਡ ਬੱਡਰੁੱਖਾਂ ਦੀ ਟੀਮ- ਪਹਿਲਾ ਸਥਾਨ
ਪਿੰਡ ਤਕੀਪੁਰ ਦੀ ਟੀਮ- ਦੂਸਰਾ ਸਥਾਨ